ਪੇਂਡੂ ਮਜ਼ਦੂਰ ਯੂਨੀਅਨ ਦਾ ਉਧੋਵਾਲ ’ਚ ਇਜਲਾਸ ਸੰਪੰਨ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਮਹਿਤਪੁਰ ਏਰੀਆ ਕਮੇਟੀ ਦਾ ਇਜਲਾਸ ਪਿੰਡ ਉਧੋਵਾਲ ਵਿਖੇ ਸੰਪੰਨ
Publish Date: Tue, 02 Dec 2025 09:23 PM (IST)
Updated Date: Tue, 02 Dec 2025 09:26 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਮਹਿਤਪੁਰ ਏਰੀਆ ਕਮੇਟੀ ਦਾ ਇਜਲਾਸ ਪਿੰਡ ਉਧੋਵਾਲ ਵਿਖੇ ਸੰਪੰਨ ਹੋਇਆ। ਜਿਸ ’ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਚੁਣੇ ਹੋਏ ਡੈਲੀਗੇਟ ਨੇ ਹਿੱਸਾ ਲਿਆ ਯੂਨੀਅਨ ਦੇ ਪ੍ਰਧਾਨ ਵਿਜੇ ਬਾਠ ਵੱਲੋਂ ਯੂਨੀਅਨ ਦਾ ਝੰਡਾ ਚੜ੍ਹਾਉਣ ਤੋਂ ਬਾਅਦ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਤੇ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਸੁਖਦੇਵ ਮੰਡਿਆਲਾ ਨੇ ਭਰਾਤਰੀ ਸੰਦੇਸ਼ ਦਿੱਤਾ। ਯੂਨੀਅਨ ਦੇ ਏਰੀਆ ਸਕੱਤਰ ਕਸ਼ਮੀਰ ਮੰਡਿਆਲਾ ਵੱਲੋਂ ਇਲਾਕੇ ’ਚ ਯੂਨੀਅਨ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਡੈਲੀਗੇਟਾਂ ਨੇ ਜ਼ੋਰਦਾਰ ਢੰਗ ਨਾਲ ਇਹ ਮਾਮਲਾ ਉਠਾਇਆ ਕਿ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਹੀ ਵਾਅਦਿਆਂ ਦੀ ਥਾਂ ਗਰੰਟੀਆਂ ਦੇ ਨਾਂ ’ਤੇ ਪਿਛਲੇ ਚਾਰ ਸਾਲਾਂ ਤੋਂ ਮਜ਼ਦੂਰਾਂ ਨੂੰ ਬੇਵਕੂਫ ਬਣਾ ਰਹੀ ਹੈ। ਬੇਸ਼ੱਕ ਨਰੇਗਾ ਮਨਰੇਗਾ ਚ' 100 ਦਿਨ ਦੀ ਥਾਂ 150 ਦਿਨ ਕਰ ਦਿੱਤਾ ਗਿਆ ਹੈ ਪਰ ਲਗਭਗ ਸਾਰੇ ਵੱਡੇ ਪ੍ਰੋਜੈਕਟ ਬੰਦ ਕਰ ਦਿੱਤੇ ਗਏ ਹਨ। ਇਸ ਨਾਲ ਪਿੰਡਾਂ ’ਚ ਸਾਰੇ ਬੇਰੁਜ਼ਗਾਰ ਲੋਕਾਂ ਦੀ ਥਾਂ ਸਿਰਫ ਚੰਦ ਲੋਕਾਂ ਨੂੰ ਹੀ ਕੰਮ ਦਿੱਤਾ ਜਾ ਰਿਹਾ। ਡੈਲੀਗੇਟਾਂ ਦੇ ਸੁਝਾਅ ਤੋਂ ਬਾਅਦ ਰਿਪੋਰਟ ਸਰਬ ਸੰਮਤੀ ਨਾਲ ਪਾਸ ਕਰ ਦਿੱਤੀ ਗਈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਮਜ਼ਦੂਰ ਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਪਿਛਲ ਮੋੜਾ ਦੇਣ ਲਈ ਸਾਂਝੇ ਸੰਘਰਸ਼ਾਂ ’ਚ ਵੱਧ ਤੋਂ ਵੱਧ ਯੋਗਦਾਨ ਪਾਉਣ। ਹਾਜ਼ਰ ਡੈਲੀਗੇਟਾਂ ਵੱਲੋਂ ਸਰਬ ਸੰਮਤੀ ਨਾਲ ਵਿਜੇ ਬਾਠ ਨੂੰ ਪ੍ਰਧਾਨ, ਬਖਸ਼ੋ ਖਰਸੈਦਪੁਰ ਵਾਈਸ ਪ੍ਰਧਾਨ, ਕਸ਼ਮੀਰ ਮੰਡਿਆਲਾ ਨੂੰ ਸਕੱਤਰ, ਹਰਵਿੰਦਰ ਕੌਰ ਨੂੰ ਕੈਸ਼ੀਅਰ, ਪੂਜਾ ਨੂੰ ਪ੍ਰੈਸ ਸਕੱਤਰ, ਰਸ਼ਪਾਲ, ਸੋਮਾ ਰਾਣੀ, ਹੈਪੀ ਬੀੜ ਬਲੋਂਕੀ, ਬਖਸ਼ੋ ਮੁੰਡਿਆਲਾ, ਜਸਵਿੰਦਰ ਕੌਰ, ਪਿੰਕੀ ਨੂੰ ਏਰੀਆ ਕਮੇਟੀ ਮੈਂਬਰ ਚੁਣਿਆ ਗਿਆ। ਹਾਜ਼ਰ ਡੈਲੀਗੇਟਾਂ ਵੱਲੋਂ ਮੌਕੇ ’ਤੇ ਪੇਸ਼ ਕੀਤੀ ਗਈ ਨਵੀਂ ਏਰੀਆ ਕਮੇਟੀ ਦੇ ਪੈਨਲ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।