ਅਮਰਜੀਤ ਸਿੰਘ ਵੇਹਗਲ, ਜਲੰਧਰ : ਆਲ ਇੰਡੀਆ ਸ਼ਿਵ ਸੈਨਾ ਰਾਸ਼ਟਰਵਾਦੀ ਦੇ ਜ਼ਿਲ੍ਹਾ ਪ੍ਰਧਾਨ ਮੁਨੀਸ਼ ਬਾਹਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸ਼ਹਿਰ ਦੇ ਸਪਾ ਸੈਂਟਰਾਂ ਵਿਚ ਨਿਯਮ ਤੈਅ ਕਰਨ ਦੀ ਮੰਗ ਕਰਦਿਆਂ ਦੋਵਾਂ ਦਫ਼ਤਰਾਂ ਤੋਂ ਜਵਾਬ ਮੰਗਿਆ ਗਿਆ ਸੀ। ਇਸ ਸਬੰਧੀ ਮੁਨੀਸ਼ ਬਾਹਰੀ ਨੇ ਦੱਸਿਆ ਕਿ ਪਾਰਟੀ ਨੂੰ ਇਸ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਇਕ ਅੌਰਤ ਨੇ ਆਪਣੇ ਪਤੀ ਵੱਲੋਂ ਸਪਾ ਸੈਂਟਰ ਵਿਚ ਸਾਰੀ ਕਮਾਈ ਬਰਬਾਦ ਕਰਨ ਬਾਰੇ ਵੀ ਦੱਸਿਆ ਗਿਆ ਸੀ ਤੇ ਉਸ ਸਪਾ ਸੈਂਟਰ ਸਬੰਧੀ ਥਾਣਾ ਡਵੀਜ਼ਨ 6 ਨੂੰ ਸ਼ਿਕਾਇਤ ਦਿੱਤੀ ਗਈ ਸੀ। ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਪੱਤਰ ਲਿਖ ਕੇ ਸਪਾ ਅਤੇ ਮਸਾਜ ਸੈਂਟਰ ਅੰਦਰ ਕਿਸੇ ਵੀ ਤਰ੍ਹਾਂ ਦੀ ਜਿਨਸੀ ਗਤੀਵਿਧੀ ਦੀ ਸਖ਼ਤ ਮਨਾਹੀ, ਸਿਰਫ਼ ਮਰਦਾਂ ਵੱਲੋਂ ਮਰਦਾਂ ਦੀ ਅਤੇ ਅੌਰਤਾਂ ਵੱਲੋਂ ਅੌਰਤਾਂ ਦੀ ਮਸਾਜ ਕਰਨ, ਸੈਂਟਰ ਵਿਚ ਮਰਦਾਂ ਅਤੇ ਅੌਰਤਾਂ ਲਈ ਵੱਖ-ਵੱਖ ਐਂਟਰੀ, ਸੈਂਟਰ ਵਿਚ ਸਵੈ-ਸੇਵਾ ਤੋਂ ਇਲਾਵਾ ਬੰਦ ਦਰਵਾਜੇ ਮੁਹੱਈਆ ਕਰਵਾਉਣਾ, ਮਸਾਜ/ਸਪਾ ਸੈਂਟਰਾਂ ਦੇ ਬਾਹਰੀ ਦਰਵਾਜੇ ਕੰਮਕਾਜੀ ਘੰਟਿਆਂ ਦੌਰਾਨ ਖੁੱਲ੍ਹੇ ਰੱਖਣ, ਸੈਂਟਰ ਆਉਣ ਵਾਲੇ ਸਾਰੇ ਗਾਹਕਾਂ ਲਈ ਆਈਡੀ ਕਾਰਡ ਦਿਖਾਉਣਾ ਅਤੇ ਰਜਿਸਟਰ, ਸਪਾ ਵਿਚ ਫ਼ੋਨ ਨੰਬਰ ਅਤੇ ਪਛਾਣ ਪੱਤਰ ਸਮੇਤ ਉਨ੍ਹਾਂ ਦੇ ਵੇਰਵੇ ਦਰਜ ਕਰਨਾ ਲਾਜ਼ਮੀ ਕਰਵਾਉਣ, ਮਸਾਜ ਸੈਂਟਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤਕ ਖੁੱਲ੍ਹੇ ਰਹਿਣ, ਹਰ ਕਮਰੇ ਵਿਚ ਰੋਸ਼ਨੀ ਦਾ ਉਚਿਤ ਪ੍ਰਬੰਧ, ਸੈਂਟਰ ਵਿਚ ਕੰਮ ਕਰਨ ਵਾਲਿਆਂ ਲਈ ਫਿਜ਼ਿਓਥੈਰੇਪੀ, ਐਕਿਊੂਪ੍ਰਰੈਸ਼ਰ ਜਾਂ ਆਕੂਪੇਸ਼ਨਲ ਥੈਰੇਪੀ ਵਿਚ ਡਿਗਰੀ, ਡਿਪਲੋਮਾ ਸਰਟੀਫਿਕੇਟ ਹੋਣਾ ਲਾਜ਼ਮੀ, ਹਾਊਸਕੀਪਿੰਗ ਸੈਂਟਰ ਸਟਾਫ਼ ਸਮੇਤ ਸਾਰੇ ਕਰਮਚਾਰੀਆਂ ਦੇ ਵੇਰਵੇ ਨੂੰ ਇਕ ਰਜਿਸਟਰ ਵਿਚ ਰੱਖਣ, ਵਪਾਰ ਲਈ ਸਾਰੇ ਕਰਮਚਾਰੀਆਂ ਦੀ ਉਮਰ ਘੱਟੋ-ਘੱਟ 18 ਸਾਲ ਦੀ ਤਸਦੀਕ ਕਰਨ ਅਤੇ ਸਪਾ, ਮਸਾਜ ਸੈਂਟਰਾਂ ਦੇ ਮਾਲਕਾਂ ਨੂੰ ਹੈਲਥ ਟੇ੍ਡ ਲਾਇਸੈਂਸ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਸਬੰਧੀ ਪੱਤਰ ਦੇ ਜਵਾਬ ਵਿਚ ਸਰਕਾਰ ਵੱਲੋਂ ਪੁਲਿਸ ਨੂੰ ਇਨ੍ਹਾਂ ਨੂੰ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਫੋਟੋ 37ਐੱਮ