ਜੇਐੱਨਐੱਨ, ਜਲੰਧਰ : ਜੇਕਰ ਗ੍ਰਾਸ ਰੂਟ ਖਿਡਾਰੀ ਨੂੰ ਵਧੀਆ ਸੁਵਿਧਾਵਾਂ ਤੇ ਭਰ ਪੇਟ ਡਾਈਟ ਮਿਲੇਗੀ ਤਾਂ ਉਹ ਵਧੀਆ ਪ੍ਰਦਰਸ਼ਨ ਕਰਨਗੇ ਤੇ ਜ਼ਿਲ੍ਹੇ ਦੇ ਨਾਂ 'ਤੇ ਮੈਡਲ ਵੀ ਲਿਆਉਣਗੇ। ਇਸ ਸਾਲ ਕੋਵਿਡ-19 ਦੀ ਵਜ੍ਹਾ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਲੰਧਰ ਸਕੂਲ ਟੂਰਨਾਮੈਂਟ ਨਾ ਹੋਣ ਦੀ ਉਮੀਦ ਹੈ। ਟੂਰਨਾਮੈਂਟ 'ਚ ਅੰਡਰ-14, 17 ਤੇ 19 ਵਰਗ ਦੀਆਂ ਟੀਮਾਂ ਦਾ ਗਠਨ ਹੁੰਦਾ ਸੀ। ਟੀਮ ਖਿਡਾਰੀ ਹਿੱਸਾ ਲੈਂਦੇ ਹਨ। ਇਨ੍ਹਾਂ ਖਿਡਾਰੀਆਂ ਨੂੰ ਪ੍ਰਤੀ ਮੈਚ ਦੇ ਹਿਸਾਬ ਨਾਲ 15 ਰੁਪਏ ਡਾਈਟ ਮਿਲਦੀ ਹੈ।

ਸਕੂਲ ਟੂਰਨਾਮੈਂਟ ਕਰਵਾਉਣ ਤੋਂ ਪਹਿਲਾਂ ਇਕ ਖੇਡ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ, ਜਿਸ 'ਚ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਸੀ। ਇਨ੍ਹਾਂ ਦੀ ਦੇਖ-ਰੇਖ 'ਚ ਵੀ ਟੂਰਨਾਮੈਂਟ ਸ਼ੁਰੂ ਕਰਵਾਇਆ ਜਾਂਦਾ ਸੀ। ਜ਼ਿਲ੍ਹਾ ਖੇਡ ਅਧਿਕਾਰੀ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਘੱਟ ਡਾਈਟ ਦੇ ਮਾਮਲੇ ਨੂੰ ਸਿੱਖਿਆ ਮੰਤਰੀ ਦੇ ਧਿਆਨ 'ਚ ਲਿਆਂਦਾ ਜਾਵੇਗਾ। ਸਕੂਲ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਡਾਈਟ ਵਧਣੀ ਚਾਹੀਦੀ ਹੈ ਤਾਂ ਜੋ ਖੇਡਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਸਕੇ। ਗ੍ਰਾਸ ਰੂਟ ਖਿਡਾਰੀ ਪੈਦਾ ਹੋਣਗੇ ਤਾਂ ਜਾ ਕੇ ਜ਼ਿਲ੍ਹਾ ਪੱਧਰ ਦੀਆਂ ਟੀਮਾਂ ਦਾ ਗਠਨ ਹੋਵੇਗਾ।


ਇਸ ਸਾਲ ਨਹੀਂ ਹੋਵੇਗੀ ਸਕੂਲ ਸਟੇਟ ਗੇਮਜ਼

ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਸਕੂਲ ਸਟੇਟ ਗੇਮਜ਼ ਨਹੀਂ ਹੋਵੇਗੀ। ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਿਲਹਾਲ ਸਕੂਲਾਂ ਦੇ ਨਾਲ-ਨਾਲ ਮੈਦਾਨ ਬੰਦ ਹੈ। ਵਿਭਾਗ ਵੱਲੋਂ ਬਲਾਕ, ਜ਼ੋਨ, ਇੰਟਰ ਡਿਸਟ੍ਰਿਕ ਤੇ ਸਟੇਟ ਗੇਮਜ਼ ਕਰਵਾਈ ਜਾਂਦੀ ਸੀ। ਪਿਛਲੇ ਸਾਲ ਸਕੂਲ ਸਟੇਟ ਗੇਮਜ਼ 'ਚ 35000 ਤੋਂ ਜ਼ਿਆਜਾ ਖਿਡਾਰੀਆਂ ਨੇ ਹਿੱਸਾ ਲਿਆ ਸੀ। ਬੋਰਡ ਵੱਲੋਂ 35 ਗੇਮਜ਼ ਕਰਵਾਈ ਜਾਣੀ ਸੀ। ਜ਼ਿਲ੍ਹੇ ਦੀਆਂ 135 ਲੜਕੇ-ਲੜਕੀ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ।


ਅਗਲੇ ਸਾਲ ਡਾਈਟ ਵਧਾਉਣ ਦੀ ਕੋਸ਼ਿਸ਼ ਕਰਾਂਗੇ : ਹਰਿੰਦਰਪਾਲ

ਜ਼ਿਲ੍ਹਾ ਖੇਡ ਅਧਿਕਾਰੀ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਬਲਾਕ ਤੇ ਜ਼ੋਨ ਸਕੂਲ ਗੇਮਜ਼ 'ਚ ਹਿੱਸਾ ਲੈਣ ਵਾਲਿਆਂ ਦੀ ਡਾਈਟ ਵਧਾਉਣ ਦੇ ਮਾਮਲਿਆਂ ਨੂੰ ਸਿੱਖਿਆ ਮੰਤਰੀ ਦੇ ਧਿਆਨ 'ਚ ਲਿਆਉਣਗੇ। ਮਹਿੰਗਾਈ ਦੇ ਸਮੇਂ 'ਚ ਖਿਡਾਰੀਆਂ ਲਈ ਪ੍ਰਤੀ ਮੈਚ 15 ਰੁਪਏ ਡਾਈਟ ਘੱਟ ਹੈ। ਫਿਲਹਾਲ ਇਸ ਸਾਲ ਸਕੂਲ ਗੇਮਜ਼ ਦਾ ਹੋਣਾ ਨਾਮੁਨਕਿਨ ਲੱਗ ਰਿਹਾ ਹੈ। ਅਗਲੇ ਸਾਲ ਸਕੂਲ ਗੇਮਜ਼ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਡਾਈਟ ਵਧਾਉਣ ਦੀ ਕੋਸ਼ਿਸ਼ ਕਰਨਗੇ।

Posted By: Sunil Thapa