ਕੁਲਦੀਪ ਸਿੰਘ ਖਾਲਸਾ, ਲੋਹੀਆਂ ਖ਼ਾਸ : ਲੋਹੀਆਂ ਨੇੜੇ ਪੈਂਦੇ ਪਿੰਡ ਵਾੜਾ ਜਗੀਰ ਅੱਡੇ |'ਤੇ ਬੁੱਧਵਾਰ ਸਵੇਰੇ ਮੂੰਹ ਹਨ੍ਹੇਰੇ ਖੜੇ੍ਹ ਟਰਾਲੇ ਨਾਲ ਤੇਜ਼ ਰਫ਼ਤਾਰ ਟਾਟਾ 407 ਟੈਂਪੂ ਦੀ ਜ਼ਬਰਦਸਤ ਟੱਕਰ ਵਿਚਾਲੇ ਕੰਡਕਟਰ ਸੀਟ 'ਤੇ ਬੈਠੇ ਟਰੱਕ ਮਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆ। ਮਿ੍ਤਕ ਦੀ ਪਛਾਣ ਮੰਗਲ ਸਿੰਘ ਪੁੱਤਰ ਸਾਧੂ ਰਾਮ ਵਜੋਂ ਹੋਈ ਹੈ। ਸੂਚਨਾ ਮਿਲਦਿਆ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਲਈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਟਰੱਕ ਡਰਾਈਵਰ ਸੁਰਿੰਦਰ ਸਿੰਘ ਵਾਸੀ ਫਰੀਦ ਸਰਾਏ ਨੇ ਦੱਸਿਆ ਕਿ ਉਹ ਲੋਹੀਆਂ ਨੇੜੇ ਪੈਂਦੇ ਪਿੰਡ ਫਰੀਦ ਸਰਾਏ ਤੋਂ ਲੱਕੜ ਲੱਦ ਕੇ ਜਾ ਰਹੇ ਸਨ। ਸਾਹਮਣੋਂ ਆ ਰਹੀਆਂ ਗੱਡੀਆਂ ਦੀਆਂ ਲਾਈਟਾਂ ਅੱਖਾਂ ਵਿਚ ਪੈਣ ਨਾਲ ਰੋਡ ਵਿਚਾਲੇ ਖੜ੍ਹਾ ਟਰਾਲਾ ਨਹੀਂ ਦਿੱਸਿਆ ਤੇ ਟੱਕਰ ਹੋ ਗਈ। ਓਧਰ, ਜਿਸ ਟਰਾਲੇ ਨਾਲ ਟੱਕਰ ਹੋਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਟਾਇਰ ਫਟ ਗਿਆ ਸੀ ਤੇ ਉਹ ਟਾਇਰ ਬਦਲ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।