ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਮਿੱਠਾਪੁਰ ਦੇ ਮੰਦਰ ਨੇੜੇ ਬਣ ਰਹੀ 120 ਫੁੱਟੀ ਰੋਡ ਤੇ ਦੋ ਚੌਕਾਂ ਦੇ ਸੁੰਦਰੀਕਰਨ ਦੇ ਕੰਮ ਦਾ ਕੌਂਸਲਰ ਬਲਰਾਜ ਠਾਕਰ ਨੇ ਅਧਿਕਾਰੀਆਂ ਨਾਲ ਜਾਇਜ਼ਾ ਲਿਆ। ਉਨ੍ਹਾਂ ਨਾਲ ਐੱਸਡੀਓ ਸੌਰਵ ਸੰਧੂ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ। ਜਿਹੜੇ ਦੋ ਚੌਕਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ 'ਚ ਇਕ ਵਿਨੇ ਮੰਦਰ ਨੇੜੇ ਅਤੇ ਦੂਜਾ ਮਿੱਠਾਪੁਰ ਰੋਡ ਦੀ ਪੀਪੀਆਰ ਮਾਰਕੀਟ ਦਾ ਚੌਕ ਸ਼ਾਮਲ ਹਨ। ਠਾਕਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਅਤੇ ਚੌਕਾਂ ਦੇ ਸੁੰਦਰੀਕਰਨ, ਸਟਰੀਟ ਲਾਈਟ ਅਤੇ ਹੋਰ ਸਹੂਲਤਾਂ ਦੇਣ ਦੇ ਕੰਮ 'ਚ ਤੇਜ਼ੀ ਲਿਆਂਦੀ ਜਾਏ। ਇਸ ਮੌਕੇ ਉਨ੍ਹਾਂ ਨਾਲ ਰਾਮ ਸਿੰਘ ਇਨਸਾਫ, ਵਰਿੰਦਰ ਸੈਣੀ, ਸ਼ੀਤਲ ਿਢੱਲੋਂ, ਵਿਰੰਦਰ ਮਲਿਕ, ਹਰਪ੍ਰਰੀਤ ਮੁੰਝੈਲ, ਮਨਮੀਤ ਸਿੰਘ ਸੋਢੀ, ਗੁਰਪ੍ਰਰੀਤ ਸਿੰਘ ਸੱਗੂ, ਨੀਰਜ ਨੰਦਾ, ਪੋ੍. ਸਵਰਨ ਸਿੰਘ ਭੋਪਾਲ ਆਦਿ ਮੌਜੂਦ ਸਨ।