v> ਹੰਸ ਰਾਜ ਪ੍ਰੀਤ, ਜੰਡਿਆਲਾ ਮੰਜਕੀ/ਜਮਸ਼ੇਰ ਖ਼ਾਸ : ਕਸਬਾ ਜੰਡਿਆਲਾ ਮੰਜਕੀ ਤੋਂ ਜਲੰਧਰ ਮੁੱਖ ਮਾਰਗ ਤੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ 20 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਹਾਦਸੇ ਵਾਲੀ ਥਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲੰਧਰ ਵਾਲੇ ਪਾਸਿਓਂ ਜੰਡਿਆਲਾ ਵੱਲ ਨੂੰ ਆ ਰਹੇ ਸਨ। ਜਦ ਉਹ ਪਿੰਡ ਕੰਗਣੀਵਾਲ ਤੋਂ ਅੱਗੇ ਸਿਮਰਨ ਰਿਜ਼ਾਰਟ ਦੇ ਨਜ਼ਦੀਕ ਜਲੰਧਰ ਵਾਲੇ ਪਾਸਿਓਂ ਹੀ ਜੰਡਿਆਲਾ ਵੱਲ ਨੂੰ ਜਾ ਰਹੇ ਟਰੱਕ ਨੂੰ ਓਵਰਟੇਕ ਕਰਨ ਲੱਗੇ ਤਾਂ ਜੰਡਿਆਲਾ ਵਾਲੇ ਪਾਸੋਂ ਆ ਰਹੀ ਇੱਕ ਕਾਰ ਕਾਰਨ ਬੇਕਾਬੂ ਹੋ ਕੇ ਡਿੱਗ ਪਏ ਤੇ ਉਨ੍ਹਾਂ ਦਾ ਮੋਟਰਸਾਈਕਲ ਟਰੱਕ ਦੇ ਥੱਲੇ ਜਾ ਵੜਿਆ। ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਦੀ (20 ਸਾਲਾ) ਬੌਬੀ ਪੁੱਤਰ ਜਸਵਿੰਦਰ ਵਾਸੀ ਪਿੰਡ ਭੋਡੇ ਸਪਰਾਏ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦਾ ਸਾਥੀ ਵਿੱਕੀ ਮਾਮੂਲੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲਿਸ ਚੌਕੀ ਜੰਡਿਆਲਾ ਦੀ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।

Posted By: Rajnish Kaur