ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਬੀਤੀ ਸਵੇਰੇ ਜਲੰਧਰ ਪਠਾਨਕੋਟ ਹਾਈਵੇ 'ਤੇ ਸਥਿਤ ਪਿੰਡ ਕਾਹਨਪੁਰ ਕੋਲ ਰੋਡ 'ਤੇ ਕਿਸੇ ਤਕਨੀਕੀ ਖਰਾਬੀ ਕਾਰਨ ਖੜ੍ਹੇ ਟਰੱਕ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ। ਸਥਾਨਕ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਰੋਡ 'ਤੇ ਟੈ੍ਫਿਕ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਜ਼ਖ਼ਮੀ ਹੋਏ ਟਰਾਲਾ ਚਾਲਕ ਨੂੰ ਕਿਸੇ ਨਿੱਜੀ ਹਸਪਤਾਲ 'ਚ ਐਂਬੂਲੈਂਸ ਦੀ ਮਦਦ ਨਾਲ ਦਾਖ਼ਲ ਕਰਵਾਇਆ ਗਿਆ।

ਮੌਕੇ 'ਤੇ ਪਹੁੰਚੇ ਸਬ-ਇੰਸਪੈਕਟਰ ਰਘਬੀਰ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਮਕਸੂਦਾਂ ਨੇ ਦੱਸਿਆ ਕਿ ਟਰੱਕ ਚਾਲਕ ਬਲਵਿੰਦਰ ਕੁਮਾਰ ਸਪੁੱਤਰ ਦੇਸ ਰਾਜ ਵਾਸੀ ਪਿੰਡ ਖਰੋਟ, ਜੰਮੂ ਕਸ਼ਮੀਰ ਜਲੰਧਰ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਅੱਡਾ ਕਹਾਨਪੁਰ ਕੋਲ ਆ ਕੇ ਉਸ ਦਾ ਟਰੱਕ ਰੋਡ 'ਤੇ ਖ਼ਰਾਬ ਹੋ ਗਿਆ। ਉਸ ਤੋਂ ਕੁਝ ਦੇਰ ਬਾਅਦ ਭੋਗਪੁਰ ਤੋਂ ਹੀ ਆ ਰਹੇ ਇਕ ਤੇਜ਼ ਰਫਤਾਰ ਟਰਾਲੇ ਨੇ ਆਪਣੇ ਅੱਗੇ ਰੋਡ 'ਤੇ ਖੜ੍ਹੇ ਖਰਾਬ ਟਰੱਕ ਨੂੰ ਟੱਕਰ ਮਾਰ ਦਿੱਤੀ। ਲੋਕਾਂ ਦੀ ਮਦਦ ਨਾਲ ਜ਼ਖ਼ਮੀ ਹੋਏ ਚਾਲਕ ਰਾਮ ਸਿੰਘ ਸਪੁੱਤਰ ਜਗਦੀਸ਼ ਵਾਸੀ ਲੋਹਟ ਬੰਦੀ, ਜ਼ਿਲ੍ਹਾ ਲੁਧਿਆਣਾ ਨੂੰ ਵਾਹਨ 'ਚੋਂ ਬਾਹਰ ਕੱਿਢਆ। ਉਸ ਨੂੰ ਇਲਾਜ ਵਾਸਤੇ ਐਂਬੂਲੈਂਸ ਦੀ ਮਦਦ ਨਾਲ ਇਕ ਨਿੱਜੀ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ। ਖਬਰ ਲਿਖੇ ਜਾਣ ਤਕ ਪੁਲਿਸ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਸੀ।