ਜੇਐੱਨਐੱਨ, ਕਰਤਾਰਪੁਰ : ਕਰਤਾਰਪੁਰ ਪੁਲਿਸ ਨੇ ਇਕ ਵਿਅਕਤੀ ਨੂੰ ਰਿਵਾਲਵਰ ਤੇ ਕਾਰਤੂਸਾਂ ਸਮੇਤ ਕੀਤਾ ਹੈ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪ੍ਰਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਸੁਖਪਾਲ ਸਿੰਘ ਤੇ ਥਾਣਾ ਇੰਚਾਰਜ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਕਰਤਾਰਪੁਰ ਥਾਣੇ ਦੇ ਏਐੱਸਆਈ ਕੁਲਬੀਰ ਸਿੰਘ ਨੇ ਪੁਲਿਸ ਨਾਲ 11-12 ਸਤੰਬਰ ਦੀ ਦਰਮਿਆਨੀ ਰਾਤ ਨੂੰ ਸਿਨਮਾ ਰੋਡ 'ਤੇ ਨਾਕੇਬੰਦੀ ਕੀਤੀ ਹੋਈ ਸੀ। ਇੰਨੇ ਨੂੰ ਅੰਮਿ੍ਤਸਰ ਤੋਂ ਜਲੰਧਰ ਨੂੰ ਜਾ ਰਹੀ ਇਕ ਇਟੀਓਸ ਗੱਡੀ ਚਾਲਕ ਨੇ ਦੱਸਿਆ ਕਿ ਅੰਮਿ੍ਤਸਰ ਤੋਂ ਜਲੰਧਰ ਨੂੰ ਜਾ ਰਿਹਾ ਸੀ ਤਾਂ ਹਮੀਰਾ ਪੁਲ ਕੋਲ ਪੰਜ ਨੌਜਵਾਨ ਨੇ ਰਿਵਾਲਵਰ ਤੇ ਦਾਤਰ ਦੇ ਜ਼ੋਰ 'ਤੇ ਉਸ ਦੀ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ। ਉਕਤ ਲੁਟੇਰੇ ਸਵਿਟਫ ਕਾਰ ਡੀਐੱਲ 13 ਸੀਏ 5846 'ਚ ਸਵਾਰ ਸਨ। ਉਸ ਨੇ ਅੱਗੇ ਦੱਸਿਆ ਕਿ ਉਕਤ ਸਵਿਫਟ ਕਾਰ ਚਾਲਕ ਨੇ ਪਹਿਲਾਂ ਉਸ ਦੀ ਗੱਡੀ ਦੇ ਬਰਾਬਰ ਆ ਕੇ ਰਾਹ ਪੁੱਿਛਆ। ਉਸ ਨੇ ਕਾਰ ਨਹੀਂ ਰੋਕੀ ਤਾਂ ਰਿਵਾਲਵਰ ਤੇ ਦਾਤਰ ਨਾਲ ਉਸ ਨੂੰ ਜ਼ਖ਼ਮੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜਾਨ ਬਚਾਉਂਦੇ ਹੋਏ ਕਾਰ ਭਜਾ ਕੇ ਲੈ ਲਿਆ। ਡੀਐੱਸਪੀ ਨੇ ਅੱਗੇ ਦੱਸਿਆ ਕਿ ਉਥੇ ਏਐੱਸਆਈ ਕੁਲਬੀਰ ਸਿੰਘ ਨੇ ਤੁਰੰਤ ਥਾਣਾ ਇੰਚਾਰਜ ਰਾਜੀਵ ਕੁਮਾਰ ਨਾਲ ਸੰਪਰਕ ਕੀਤਾ ਤੇ ਮਿਲੇ ਨਿਰਦੇਸ਼ਾਂ 'ਤੇ ਸਰਚ ਮੁਹਿੰਮ ਚਲਾਈ। ਸਵਿਫਟ ਕਾਰ 'ਚ ਬੈਠੇ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਕ ਕਾਬੂ 'ਚ ਆ ਗਿਆ ਤੇ ਦੋ ਭੱਜਣ 'ਚ ਸਫਲ ਹੋ ਗਏ। ਕਾਬੂ ਵਿਅਕਤੀ ਦੀ ਪਛਾਣ ਮਨਵੀਰ ਸਿੰਘ ਉਰਫ ਬੁੱਟਰ ਵਾਸੀ ਤਾਰਾ ਸਿੰਘ ਥਾਣਾ ਖਾਲੜਾ ਜ਼ਿਲ੍ਹਾ ਤਰਨਤਾਰਨ, ਹਾਲ ਬਾਸੀ ਭਿੱਖੀਵਿੰਡ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਰਿਵਾਲਵਰ, 11 ਕਾਰਤੂਸ, 3 ਮੋਬਾਈਲ, ਇਕ ਦਾਤਰ ਤੇ ਇਕ ਪੇਸਕਸ ਬਰਾਮਦ ਹੋਇਆ ਹੈ। ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮ ਮਨਵੀਰ ਨੇ ਆਪਣੇ ਸਾਥੀਆਂ ਦੀ ਪਛਾਣ ਸੰਦੀਪ ਸਿੰਘ ਨਿਵਾਸੀ ਧੂਨ ਤਰਨਤਾਰਨ, ਕਰਨਬੀਰ ਸਿੰਘ ਉਰਫ ਕਰਨ ਫਿਰੋਜ਼ਪੁਰ, ਗੁਰਨਾਮ ਸਿੰਘ ਨਿਵਾਸੀ ਤਰਨਤਾਰਨ ਤੇ ਰੋਬਿਨ ਉਰਫ ਕੱਟੂ ਤਰਨਤਾਰਨ ਵਜੋਂ ਦੱਸੀ ਹੈ।