ਗੁਰਿੰਦਰਜੀਤ ਗੈਰੀ, ਫਿਲੌਰ : ਡੀਆਰਵੀਡੀਏਵੀ ਸਕੂਲ ਦਾ ਸੀਬੀਐੱਸਈ ਦੀ ਬਾਰਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਬਾਕੀ ਨਤੀਜੇ ਸ਼ਾਨਦਾਰ ਰਹੇ। ਇਸ ਵਾਰ ਨਵਦੀਪ ਕੌਰ ਨੇ ਮੈਡੀਕਲ 'ਚੋਂ 98.4 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਸੁਨਿਧੀ ਸ਼ਰਮਾ ਨੇ ਨਾਨ ਮੈਡੀਕਲ 'ਚੋਂ 97.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤੇ। ਇਸ ਤਰ੍ਹਾਂ ਹੀ ਪਲਵੀ ਕੌਸ਼ਲ ਨੇ ਕਾਮਰਸ 'ਚੋਂ 96.8 ਫ਼ੀਸਦੀ ਅੰਕਾਂ ਨਾਲ, ਸੰਜਨਾ ਰਾਓ ਅਤੇ ਤਮੰਨਾ ਨੇ ਵੋਕੇਸ਼ਨਲ ਵਿਸ਼ਿਆਂ 'ਚ 97.4 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ 'ਚ ਬਾਇਓ, ਫਿਜੀਕਲ ਐਜੂਕੇਸ਼ਨ, ਪੇਟਿੰਗ ਅਤੇ ਮਿਊਜ਼ਿਕ ਵਿਸ਼ੇ ਵਿਚ ਵੱਧ ਤੋਂ ਵੱਧ ਨੂੰ 100 ਅੰਕ ਰਹੇ। ਮਾਰਕੀਟਿੰਗ, ਕਮਿਸਟਰੀ ਅਤੇ ਇੰਗਲਿਸ਼ ਵਿਸ਼ਿਆਂ 'ਚ 99 ਫ਼ੀਸਦੀ ਅੰਕ, ਬਿਜ਼ਨੈੱਸ ਸਟੱਡੀ ਤੇ ਮੈਥ 'ਚ 98 ਅੰਕ ਰਹੇ। ਕੁੱਲ 52 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਰਾਪਤ ਕੀਤੇ। 104 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪਿੰ੍. ਯੋਗੇਸ਼ ਗੰਭੀਰ ਨੇ ਕਿਹਾ ਕਿ ਡੀਏਵੀ ਸੀਐੱਮਸੀ ਪ੍ਰਰੈਜ਼ੀਡੈਂਟ ਪੂਨਮ ਸੂਰੀ ਦੀਆਂ ਦੀਆਂ ਸ਼ੁੱਭਇਛਾਵਾਂ ਸਦਕੇ ਸਕੂਲ ਤਰੱਕੀਆਂ ਵੱਲ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।