ਪੱਤਰ ਪ੍ਰਰੇਰਕ, ਨਕੋਦਰ : ਸੀਬੀਐੱਸਈ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ 'ਚੋਂ ਸਟੇਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਹਿਮਾਂਸ਼ੂ ਚਾਵਲਾ ਨੇ ਸਾਇੰਸ ਗਰੁੱਪ 'ਚੋਂ 94 ਫ਼ੀਸਦੀ ਅੰਕ, ਮੁਸਕਾਨ ਨੇ ਕਮਰਸ ਗਰੁੱਪ 'ਚੋਂ 94 ਫ਼ੀਸਦੀ ਅੰਕ ਅਤੇ ਸੁਨਿਧੀ ਤਿਵਾੜੀ ਨੇ ਹਿਊਮੈਨਟੀਜ਼ ਗਰੁੱਪ ਵਿਚੋਂ 91 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ, ਪ੍ਰਸ਼ਾਂਤ ਟੱਕਰ ਨੇ ਕਮਰਸ ਗਰੁੱਪ ਵਿਚੋਂ 93 ਫ਼ੀਸਦੀ ਅੰਕ ਅਤੇ ਨਵਜੋਤ ਕੋਰ ਨੇ ਸਾਇੰਸ ਗਰੁੱਪ ਵਿਚੋਂ 90 ਫ਼ੀਸਦੀ ਅੰਕ ਹਾਸਲ ਕਰ ਕੇ ਦੂਸਰਾ ਸਥਾਨ ਪ੍ਰਰਾਪਤ ਕੀਤਾ। ਅੰਸ਼ਿਕਾ ਨੇ ਕਮਰਸ ਗਰੁੱਪ ਵਿਚੋਂ 90 ਫ਼ੀਸਦੀ ਅੰਕ ਅਤੇ ਸ਼ੁਬਨੀਤ ਕੌਰ ਨੇ ਸਾਇੰਸ ਗਰੁੱਪ 'ਚੋਂ 89 ਫ਼ੀਸਦੀ ਅੰਕ ਹਾਸਲ ਕਰ ਕੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਅਮਨਪ੍ਰਰੀਤ ਕੌਰ ਨੇ ਇਨਫਰਮੇਸ਼ਨ ਪ੍ਰਰੈਕਟਿਸਸ ਵਿਚੋਂ 94 ਫ਼ੀਸਦੀ ਅੰਕ, ਕੁਮਾਰ ਮਿਲਿੰਦ ਨੇ ਕਮਿਸਟਰੀ ਵਿਸ਼ੇ ਵਿਚੋਂ 95 ਫ਼ੀਸਦੀ, ਪੰਕਜ ਨੇ ਗਣਿਤ ਵਿਸ਼ੇ 'ਚੋਂ 95 ਫ਼ੀਸਦੀ ਅੰਕ, ਕੰਵਰਪ੍ਰਰੀਤ ਕੌਰ ਨੇ ਕਮਿਸਟਰੀ ਵਿਸ਼ੇ ਵਿਚੋਂ 95 ਫ਼ੀਸਦੀ ਅੰਕ ਅਤੇ ਫਿਜਿਕਸ ਵਿਸ਼ੇ 'ਚੋਂ 90 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਰੋਸ਼ਨ ਕੀਤਾ। ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ ਅਤੇ ਪਿ੍ਰੰਸੀਪਲ ਡਾ. ਰੀਤੂ ਭਨੋਟ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ਲਈ ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।