ਕੁਲਵਿੰਦਰ ਸਿੰਘ, ਜਲੰਧਰ : ਸ਼ਹਿਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਵੀਰਵਾਰ ਇਕ ਮੀਟਿੰਗ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਕੀਤੀ ਜਿਸ 'ਚ ਵਿਚਾਰ ਕੀਤੀ ਗਈ ਕਿ ਸਿੰਘ ਸਭਾਵਾਂ ਜਾਂ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਨਿੱਤ ਨੇਮੀ ਪੰਜਾਂ ਬਾਣੀਆਂ ਦੇ ਧਾਰਣੀ ਹੋਣੇ ਚਾਹੀਦੇ ਹਨ। ਮੀਟਿੰਗ 'ਚ ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਭਾਈ ਛਣਬੀਰ ਸਿੰਘ, ਜਗਜੀਤ ਸਿੰਘ ਖਾਲਸਾ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ ਤੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਧਾਰਮਿਕ ਅਸਥਾਨ ਜੋ ਲੋਕਾਂ ਨੂੰ ਸੱਚਾਈ ਤੇ ਧਰਮ ਦੇ ਰਸਤੇ 'ਤੇ ਚੱਲਣ ਦੀ ਪ੍ਰਰੇਰਨਾ ਦਿੰਦੇ ਹਨ, ਉਨ੍ਹਾਂ ਦਾ ਉਦੇਸ਼ ਇਨਸਾਨੀਅਤ ਦੀ ਸੇਵਾ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਇਸ ਸਬੰਧੀ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਬੇਨਤੀ ਕੀਤੀ ਕਿ ਸਾਰੀਆਂ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਅੰਮਿ੍ਤਧਾਰੀ ਤੇ ਪੰਜ ਬਾਣੀਆਂ ਕੰਠ ਦੇ ਧਾਰਣੀ ਹੋਣ। ਇਸ ਮੌਕੇ ਬੇਅੰਤ ਸਿੰਘ ਸਰਹੱਦੀ, ਅਮਰਜੀਤ ਸਿੰਘ ਬਰਮੀ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ, ਅਜੀਤ ਸਿੰਘ ਸੇਠੀ, ਗੁਰਬਖਸ਼ ਸਿੰਘ, ਚਰਨ ਸਿੰਘ, ਇਕਬਾਲ ਸਿੰਘ ਮਕਸੂਦਾਂ, ਭੁਪਿੰਦਰਪਾਲ ਸਿੰਘ, ਦਵਿੰਦਰ ਸਿੰਘ ਰਿਆਤ, ਦਲਜੀਤ ਸਿੰਘ ਕ੍ਰਿਸਟਲ, ਦਵਿੰਦਰ ਸਿੰਘ ਸੈਂਟਰਲ ਟਾਊਨ, ਜਸਬੀਰ ਸਿੰਘ ਦਕੋਹਾ, ਜਗਦੇਵ ਸਿੰਘ ਜੰਗੀ, ਕੁਲਜੀਤ ਸਿੰਘ ਚਾਵਲਾ, ਸਰਬਜੀਤ ਸਿੰਘ ਰਾਜਪਾਲ, ਸੁਖਮਿੰਦਰ ਸਿੰਘ ਰਾਜਪਾਲ, ਨਿਰਮਲ ਸਿੰਘ ਬੇਦੀ, ਰਣਜੀਤ ਸਿੰਘ ਮਾਡਲ ਹਾਊਸ, ਮਨਦੀਪ ਸਿੰਘ ਬੱਲੂ, ਜਸਵਿੰਦਰ ਸਿੰਘ ਬਸ਼ੀਰਪੁਰਾ, ਗੁਰਸ਼ਰਨ ਸਿੰਘ, ਚਰਨਜੀਤ ਸਿੰਘ ਚੱਢਾ, ਗੁਰਿੰਦਰ ਸਿੰਘ ਮਝੈਲ, ਰਣਜੀਤ ਸਿੰਘ ਗੋਲਡੀ, ਚਰਨਜੀਤ ਸਿੰਘ ਮਿੰਟਾ, ਗੁਰਮੀਤ ਸਿੰਘ ਬਾਵਾ ਤੇ ਹੀਰਾ ਸਿੰਘ ਆਦਿ ਸ਼ਾਮਲ ਸਨ।