ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਦਿੱਲੀ ਪਬਲਿਕ ਸਕੂਲ ਨੇ 73ਵਾਂ ਗਣਤੰਤਰ ਦਿਵਸ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ। ਦਿਵਸ ਮਨਾਉਣ ਲਈ ਵਿਸ਼ੇਸ਼ ਅਸੈਂਬਲੀ ਦੀ ਸ਼ੁਰੂਆਤ ਐੱਨਸੀਸੀ ਗੀਤ ਨਾਲ ਹੋਈ। ਫਿਰ ਵਿਦਿਆਰਥੀਆਂ ਨੇ ਜ਼ਿੰਮੇਵਾਰ ਅਤੇ ਨੇਕ ਨਾਗਰਿਕ ਬਣਨ ਦਾ ਪ੍ਰਣ ਲਿਆ। ਸੱਭਿਆਚਾਰਕ ਪੋ੍ਗਰਾਮ 'ਚ ਭਾਰਤ 75 ਦੀਆਂ ਪ੍ਰਰਾਪਤੀਆਂ ਅਤੇ ਕਾਰਵਾਈਆਂ, ਦਿੱਲੀ ਵਿਚ ਗਣਤੰਤਰ ਦਿਵਸ ਪਰੇਡ ਦੀਆਂ ਖ਼ਬਰਾਂ ਅਤੇ ਵਿਜੇ ਦਿਵਸ, 1971 ਦੀ ਜੰਗ ਦੀ ਜਿੱਤ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਦੇ ਭਾਸ਼ਣ ਸ਼ਾਮਲ ਸਨ। ਡੀਪੀਸਾਈਟਸ ਵੱਲੋਂ ਪਿਛਲੇ ਪ੍ਰਦਰਸ਼ਨਾਂ ਦੀਆਂ ਯਾਦਾਂ ਨੂੰ ਸਮੇਟਦੀ ਇਕ ਪੇਸ਼ਕਾਰੀ ਦੇ ਨਾਲ ਇਕ ਦੇਸ਼ ਭਗਤੀ ਦਾ ਸਮੂਹ ਗਾਇਨ ਅਤੇ ਇਕ ਡਾਂਸ ਮੇਡਲੇ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਸਕੂਲ ਵਿਚ ਇਕ ਸਰਗਰਮ ਐੱਨਸੀਸੀ ਵਿੰਗ ਹੈ ਅਤੇ ਇਸ ਸਾਲ 'ਏ' ਸਰਟੀਫਿਕੇਟ ਪ੍ਰਰਾਪਤ ਕਰਨ ਵਾਲੇ 11 ਕੈਡਿਟਾਂ ਦੀ ਪ੍ਰਰਾਪਤੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਦੇ ਇਕ ਸਮੂਹ ਨੇ ਸੂਰਜ ਨਮਸਕਾਰਾਂ ਦੀ ਇਕ ਲੜੀ ਵੀ ਪੇਸ਼ ਕੀਤੀ। ਸਕੂਲ ਨੇ 'ਆਜ਼ਾਦੀ ਕਾ ਅੰਮਿ੍ਤ ਮਹਾਉਤਸਵ' ਦੇ ਹਿੱਸੇ ਵਜੋਂ ਸਿੱਖਿਆ ਮੰਤਰਾਲੇ ਦੇ 750 ਮਿਲੀਅਨ ਸੂਰਜ ਨਮਸਕਾਰ ਦੇ ਪ੍ਰਰਾਜੈਕਟ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਹੈ। ਪੋ੍. ਵਾਈਸ ਚੇਅਰਮੈਨ ਠਾਕੁਰ ਅਰੁਣ ਸਿੰਘ ਅਤੇ ਪਿੰ੍ਸੀਪਲ ਰਿਤੂ ਕੌਲ ਨੇ ਇਸ ਮਹੱਤਵਪੂਰਨ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਪੋ੍ਗਰਾਮ ਦੀ ਸਮਾਪਤੀ ਸਕੂਲ ਦੇ ਸੀਏਓ ਕਰਨਲ ਏਕੇ ਮੈਨੀ ਦੇ ਵਿਸ਼ੇਸ਼ ਭਾਸ਼ਣ ਨਾਲ ਹੋਈ।