<

p> ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਰੰਗ 'ਚ ਰੰਗਦੇ ਹੋਏ ਗਣਤੰਤਰ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ 'ਵਿਜਈ ਵਿਸ਼ਵਾ ਤਿਰੰਗਾ ਪਿਆਰਾ, ਹਮ ਬਾਲਕ ਹਿੰਦੁਸਤਾਨ' ਦੇ ਗੀਤ ਅਤੇ ਵੰਦੇ ਮਾਤਰਮ ਉੱਤੇ ਡਾਂਸ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੇ ਜੀਵਨ, ਸੰਘਰਸ਼, ਯੋਗਦਾਨ ਆਦਿ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਵਿਦਿਆਰਥੀਆਂ ਨੇ ਤਿਰੰਗੇ ਨੂੰ ਸਲਾਮ ਕਰਦੇ ਹੋਏ ਹਮੇਸ਼ਾ ਦੇਸ਼ ਨਾਲ ਪਿਆਰ ਕਰਨ ਅਤੇ ਉਸਦਾ ਮਾਨ ਵਧਾਉਣ ਦਾ ਪ੍ਰਣ ਲਿਆ।

ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਸੁਣਾਈਆਂ ਉੱਥੇ ਹੀ ਭਿ੍ਸ਼ਟਾਚਾਰ, ਅਨਪੜ੍ਹਤਾ, ਗ਼ਰੀਬੀ ਵਿਰੁੱਧ ਲਘੂ ਨਾਟਿਕਾ ਪੇਸ਼ ਕੀਤੀ। ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਭ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਮਿਲ ਕੇ ਗਣਤੰਤਰ ਦਿਵਸ ਮਨਾਉਣ ਨੂੰ ਕਿਹਾ।