ਮਨਜੀਤ ਮੱਕੜ, ਗੁਰਾਇਆ : ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸੁਹੇਲ ਕਸਿਮ ਮੀਰ (ਆਈਪੀਐੱਸ) ਵੱਲੋਂ ਵਾਈਐੱਫਸੀ ਦੇ ਨਸ਼ਿਆਂ ਖ਼ਿਲਾਫ਼ ਫਿਲੌਰ ਤੋਂ ਰੁੜਕਾ ਕਲਾਂ ਤਕ ਸਾਈਕਲ ਰੈਲੀ ਵਿਚ ਹਿੱਸਾ ਲਿਆ ਗਿਆ ਸੀ। ਇਸ ਵਾਰ ਪਹਿਲੇ ਪੜਾਅ ਵਿਚ ਪਿੰਡ ਬੀੜ ਬੰਸੀਆਂ ਵਿੱਖੇ ਰੈਲੀ ਕੱਢੀ ਗਈ ਅਤੇ ਨੁੱਕੜ ਨਾਟਕ ਖੇਡਿਆ ਗਿਆ। ਦੂਜੇ ਪੜਾਅ ਵਿਚ ਪਿੰਡ ਰੁੜਕਾ ਕਲਾਂ ਵਿਖੇ ਰੈਲੀ ਕੱਢੀ ਗਈ ਅਤੇ ਅਖੀਰ ਵਿਚ ਸਰਾਂਅ ਮੁਹੱਲੇ ਦੇ ਪਾਰਕ ਵਿਚ ਨਸ਼ਿਆਂ ਵਿਰੁੱਧ ਸਪੀਚ ਅਤੇ ਦੋ ਨੁੱਕੜ ਨਾਟਕ ਖੇਡੇ ਗਏ। ਕਲੱਬ ਦੀ ਇਸ ਮੁਹਿੰਮ ਵਿਚ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਪੋ੍ਗਰਾਮ ਵਿਚ ਮੁੱਖ ਮਹਿਮਾਨ ਵਜੋਂ ਐੱਸਐੱਚਓ ਥਾਣਾ ਗੁਰਾਇਆ ਤੋਂ ਹਰਿੰਦਰ ਸਿੰਘ ਅਤੇ ਰੁੜਕਾ ਕਲਾਂ ਤੋਂ ਚੌਕੀ ਇੰਚਾਰਜ ਆਤਮਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਿੰਡ ਦੇ ਸਰਪੰਚ ਕੁਲਵਿੰਦਰ ਕੌਰ ਕੌਲਧਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।

ਐੱਸਐੱਚਓ ਹਰਿੰਦਰ ਸਿੰਘ ਨੇ ਵਾਈਐੱਫਸੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਅਤੇ ਖੇਡਾਂ ਨਾਲ ਜੁੜਨ ਲਈ ਪੇ੍ਰਿਤ ਕੀਤਾ। ਇਸ ਸਮੇਂ ਗ੍ਰਾਮ ਪੰਚਾਇਤ ਰੁੜਕਾ ਕਲਾਂ ਤੋਂ ਸੁਖਦੀਪ ਸਿੰਘ, ਮਨਪ੍ਰਰੀਤ ਸਿੰਘ, ਬਲਵਿੰਦਰ ਕੌਰ, ਹਰਭਜਨ ਸਿੰਘ, ਸਰਬਜੀਤ ਕੌਰ, ਨਰਿੰਦਰ ਕੁਮਾਰੀ, ਬਲਾਕ ਸੰਮਤੀ ਮੈਂਬਰ ਦਲਜੀਤ ਕੁਮਾਰ ਅਤੇ ਸਰਵਪੱਖੀ ਵਿਕਾਸ ਮੰਚ ਰੁੜਕਾ ਕਲਾਂ ਤੋਂ ਗੁਰਵਿੰਦਰ ਸਿੰਘ, ਤਰਲੋਕ ਸਿੰਘ, ਡਾਕਟਰ ਲਵਲੀ, ਅਜੀਤ ਸਿੰਘ ਲੰਬੜਦਾਰ, ਅਵਤਾਰ ਰਾਮ, ਗੁਰਿੰਦਰ ਸਿੰਘ, ਰਣਜੀਤ ਸਿੰਘ, ਬੂਟਾ ਰਾਮ ਘਈ, ਪਵਨ, ਸੁਮਿਤਰਾ ਦੇਵੀ ਅਤੇ ਵਾਈਐੱਫਸੀ ਦਾ ਸਮੁੱਚਾ ਸਟਾਫ ਤੇ ਨਗਰ ਵਾਸੀ ਹਾਜ਼ਰ ਸਨ। ਅੰਤ ਵਿਚ ਟੋਨੀ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।