ਪੱਤਰ ਪੇ੍ਰਰਕ, ਜਲੰਧਰ : ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵੱਲੋਂ ਅੱਜ ਚੂਹੜਵਾਲੀ ਤੋਂ ਹਰਿਦੁਆਰ ਲਈ ਬੇਗਮਪੁਰਾ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬਸਪਾ ਦੇ ਪੰਜਾਬ, ਚੰਡੀਗੜ੍ਹ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਡਾ. ਕਰੀਮਪੁਰੀ ਨੇ ਕਿਹਾ ਕਿ ਲੋਕਾਂ ਨੂੰ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ 'ਤੇ ਆਧਾਰਿਤ 'ਬੇਗਮਪੁਰਾ ਰਾਜ' ਦੀ ਸਥਾਪਨਾ ਲਈ ਦਿ੍ੜਸੰਕਲਪ ਹੋਣਾ ਚਾਹੀਦਾ ਹੈ। ਕੇਂਦਰ ਦੀ ਸੱਤਾ ਪ੍ਰਰਾਪਤੀ ਰਾਹੀਂ ਬਜਟ ਨੂੰ ਆਪਣੇ ਹੱਥ 'ਚ ਲੈ ਕੇ ਲੋਕ ਭਲਾਈ ਤੇ ਤਰੱਕੀ ਲਈ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਦਮੜੀ ਯਾਤਰਾ ਦੀ ਲੱਖ-ਲੱਖ ਵਧਾਈ ਦਿੱਤੀ। ਇਸ ਮੌਕੇ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਸਕੱਤਰ ਇੰਜ. ਜਸਵੰਤ ਰਾਏ, ਜਲੰਧਰ ਦਿਹਾਤੀ ਇੰਚਾਰਜ ਮਦਨ ਮੱਦੀ, ਹਲਕਾ ਆਦਮਪੁਰ ਪ੍ਰਧਾਨ ਹਰਜਿੰਦਰ ਬਿੱਲਾ, ਬਸਪਾ ਆਗੂ ਬਲਦੇਵ ਸਲਾਲਾ ਆਦਿ ਵੀ ਮੌਜੂਦ ਸਨ।