ਜਨਕ ਰਾਜ ਗਿੱਲ, ਕਰਤਾਰਪੁਰ

ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੇਰ ਸਾਹਿਬ ਬਾਬਾ ਗੁਰਦਿੱਤਾ ਜੀ ਮੱਲੀਆਂ ਖੂਹ, ਕਾਹਲਵਾਂ ਰੋਡ ਕਰਤਾਰਪੁਰ ਵਿਖੇ ਦੂਜਾ ਕੀਰਤਨ ਸਮਾਗਮ ਨਾਲ ਕਰਵਾਇਆ ਗਿਆ। ਇਸ ਦੀ ਆਰੰਭਤਾ ਭਾਈ ਸਰਬਜੀਤ ਸਿੰਘ ਗੰ੍ਥੀ ਵੱਲੋਂ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਭਾਈ ਅਵਤਾਰ ਸਿੰਘ ਜਲੰਧਰ ਵਾਲੇ, ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਵਾਲੇ ਤੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਸੇਵਾ ਭਾਈ ਕੇਵਲ ਸਿੰਘ ਧਾਰੀਵਾਲ ਵੱਲੋਂ ਨਿਭਾਈ ਗਈ। ਭੋਗ ਉਪਰੰਤ ਲੰਗਰ ਛਕਾਇਆ ਗਿਆ। ਛਬੀਲ ਤੇ ਜੋੜਾ ਘਰ ਦੀ ਸੇਵਾ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਨਿਭਾਈ ਗਈ। ਇਸ ਮੌਕੇ ਹਰਪ੍ਰਰੀਤ ਸਿੰਘ ਮਦਾਨ, ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਮਨਜੀਤ ਸਿੰਘ, ਚੇਅਰਮੈਨ ਗੁਰਪ੍ਰਰੀਤ ਸਿੰਘ ਖਾਲਸਾ, ਤਜਿੰਦਰ ਸਿੰਘ ਖਾਲਸਾ ਪ੍ਰਧਾਨ, ਗੁਰਦਿੱਤ ਸਿੰਘ, ਜਥੇ. ਰਣਜੀਤ ਸਿੰਘ ਕਾਹਲੋਂ, ਹਰਜੋਧ ਸਿੰਘ, ਤਜਿੰਦਰ ਸਿੰਘ ਮਦਾਨ, ਪਰਮਜੀਤ ਸਿੰਘ ਮਦਾਨ, ਮਾਸਟਰ ਅਮਰੀਕ ਸਿੰਘ, ਮਹਿੰਦਰ ਪ੍ਰਤਾਪ ਸਿੰਘ, ਪ੍ਰਭਜੋਤ ਸਿੰਘ ਹੈਪੀ, ਪੁਸ਼ਪਿੰਦਰ ਸਿੰਘ, ਗੁਰਵੀਰ ਸਿੰਘ, ਅਜੇਪਾਲ ਸਿੰਘ, ਸ਼ੇਰ ਸਿੰਘ, ਹਰਜੋਤ ਸਿੰਘ, ਪਲਪਿੰਦਰ ਸਿੰਘ, ਪਿ੍ਰਤਪਾਲ ਸਿੰਘ ਛਾਬੜਾ, ਜਗਜੀਤ ਸਿੰਘ ਛਾਬੜਾ, ਹਰਵਿੰਦਰ ਸਿੰਘ ਛਾਬੜਾ, ਪਰਵਿੰਦਰ ਸਿੰਘ, ਜਸਪਾਲ ਸਿੰਘ ਪਾਲਾ, ਬਲਜੋਤ ਸਿੰਘ, ਅਰਸ਼ਦੀਪ ਸਿੰਘ, ਤਜਿੰਦਰ ਸਿੰਘ ਮਾਨ, ਰਾਜਜੀਤ ਸਿੰਘ, ਸਰਬਜੋਤ ਸਿੰਘ, ਗਗਨਦੀਪ ਕੌਰ, ਜਤਿੰਦਰ ਕੌਰ, ਜਸਪ੍ਰਰੀਤ ਕੌਰ, ਗੁਰਪ੍ਰਰੀਤ ਕੌਰ, ਰਾਜਵੰਤ ਕੌਰ, ਮਨਦੀਪ ਕੌਰ, ਕੁਲਵੰਤ ਕੌਰ, ਸਾਹਿਬ ਕੌਰ, ਸਿਮਰਨ ਕੌਰ ਆਦਿ ਤੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।