ਜੇਐੱਨਐੱਨ, ਜਲੰਧਰ : ਪਿਛਲੇ ਕਈ ਦਿਨਾਂ ਤੋਂ ਪ੍ਰਚੰਡ ਸੂਰਜ ਦੀਆਂ ਕਿਰਨਾਂ ਦੀ ਮਾਰ ਝੱਲ ਰਹੇ ਲੋਕਾਂ ਨੇ ਹਫ਼ਤੇ ਦੇ ਪਹਿਲੇ ਦਿਨ ਅਸਮਾਨ 'ਚ ਛਾਏ ਬੱਦਲਾਂ ਕਾਰਨ ਸੁੱਖ ਦਾ ਸਾਹ ਲਿਆ। ਉਥੇ, ਪੂਰਾ ਦਿਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਦਿਨ ਢਲਦਿਆਂ ਹੀ ਹਲਕੀ ਠੰਢਕ ਦਾ ਅਹਿਸਾਸ ਹੋਣ ਲੱਗਾ। ਇਸ ਵਿਚਾਲੇ ਏਸੀ ਦੇ ਬਿਨਾਂ ਗਰਮੀ ਮਹਿਸੂਸ ਨਹੀਂ ਹੋ ਰਹੀ ਸੀ। ਦਰਅਸਲ, ਜੂਨ ਦੀ ਗਰਮੀ ਨੇ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਕੀਤਾ ਹੋਇਆ ਸੀ। ਉਥੇ, ਸੋਮਵਾਰ ਨੂੰ ਦਿਨ ਤੋਂ ਲੈ ਕੇ ਅਸਮਾਨ 'ਚ ਛਾਏ ਬੱਦਲਾਂ ਕਾਰਨ ਮਹੀਨੇ 'ਚ ਪਹਿਲੀ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਤਕ ਰਹਿ ਗਿਆ। ਇਸ ਰਾਹਤ ਦਾ ਅਸਰ ਬਾਜ਼ਾਰਾਂ 'ਚ ਵੀ ਦੇਖਣ ਨੂੰ ਮਿਲਿਆ ਜਿਸ ਤਹਿਤ ਹਫ਼ਤੇ ਦੇ ਪਹਿਲੇ ਦਿਨ ਬਾਜ਼ਾਰਾਂ 'ਚ ਚਹਿਲ-ਪਹਿਲ ਨਜ਼ਰ ਆਈ। ਉਧਰ, ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 25 ਜੂਨ ਨੂੰ ਵੀ ਅਸਮਾਨ 'ਚ ਹਲਕੇ ਬੱਦਲ ਛਾਏ ਰਹਿਣਗੇ। ਉਥੇ, ਕਿਤੇ-ਕਿਤੇ ਹਲਕੀ ਬੰੂਦਾਬਾਂਦੀ ਵੀ ਹੋ ਸਕਦੀ ਹੈ।