ਮਨੋਜ ਤ੍ਰਿਪਾਠੀ, ਜਲੰਧਰ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਹੱਤਿਆ ਨੇ ਇਕ ਵਾਰ ਵਿਦੇਸ਼ ’ਚ ਵਸੇ ਗੈਂਗਸਟਰਾਂ ਦੀ ਹਵਾਲਗੀ ਲਈ ਯਤਨ ਨਾ ਕੀਤੇ ਜਾਣ ਨੂੰ ਲੈ ਕੇ ਪੁਲਿਸ ਦੀ ਕਾਰਵਾਈ ’ਤੇ ਸਵਾਲ ਖਡ਼੍ਹੇ ਕਰ ਦਿੱਤੇ ਹਨ। ਵਿਦੇਸ਼ਾਂ ’ਚ ਵਸੇ ਗੈਂਗਸਟਰਾਂ ਦਾ ਪੰਜਾਬ ’ਚ ਪਿਛਲੇ ਸਮੇਂ ਦੌਰਾਨ ਹੋਈਆਂ ਅੱਤਵਾਦੀ ਘਟਨਾਵਾਂ ਤੇ ਹੱਤਿਆਵਾਂ ’ਚ ਨਾਂ ਤਾਂ ਸਾਹਮਣੇ ਆਇਆ ਪਰ ਉਨ੍ਹਾਂ ਦੀ ਹਵਾਲਗੀ ਲਈ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਰਹੀ। ਪੁਲਿਸ ਨੇ ਪਾਕਿਸਤਾਨ ’ਚ ਵਸੇ ਹਰਵਿੰਦਰ ਸਿੰਘ ਰਿੰਦਾ ਤੇ ਕੈਨੇਡਾ ’ਚ ਵਸੇ ਗੋਲਡੀ ਬਰਾਡ਼ ਦੇ ਰੈੱਡ ਕਾਰਨਰ ਨੋਟਿਸ ਤਾਂ ਜਾਰੀ ਕਰ ਦਿੱਤੇ ਪਰ ਉਦੋਂ ਤਕ ਉਹ ਵਿਦੇਸ਼ ਭੱਜ ਚੁੱਕੇ ਸਨ। ਜਾਣਕਾਰਾਂ ਮੁਤਾਬਕ ਜੇਕਰ ਗੈਂਗਸਟਰਾਂ ਵੇਲੇ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤਾਂ ਉਨ੍ਹਾਂ ਨੂੰ ਵਿਦੇਸ਼ ਭੱਜਣ ਤੋਂ ਰੋਕਿਆ ਜਾ ਸਕਦਾ ਹੈ। ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇਹ ਗੈਂਗਸਟਰ ਵਿਦੇਸ਼ ’ਚ ਵੱਸ ਗਏ ਹਨ ਤੇ ਉੱਥੋਂ ਪੰਜਾਬ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ’ਚੋਂ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਪੁਲਿਸ ਦੇ ਖੁਫ਼ੀਆ ਵਿਭਾਗ ਦੇ ਹੈੱਡਕੁਆਰਟਰ ਸਮੇਤ ਕਈ ਹੋਰ ਅੱਤਵਾਦੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਤੇ ਗੋਲਡੀ ਬਰਾਡ਼ ਨੇ ਸਿੱਧੂ ਮੂੁਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਵੀ ਲਈ ਹੈ। ਜਲੰਧਰ ’ਚ ਯੂਥ ਕਾਂਗਰਸ ਦੇ ਪ੍ਰਧਾਨ ਸੁਖਮੀਤ ਡਿਪਟੀ ਦੀ ਹੱਤਿਆ, ਫਰੀਦਕੋਟ ’ਚ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦੀ ਹੱਤਿਆ ਦੇ ਮਾਮਲਿਆਂ ’ਚ ਵੀ ਵਿਦੇਸ਼ ਬੈਠੇ ਗੈਂਗਸਟਰਾਂ ਦੇ ਸਥਾਨਕ ਗੈਂਗਸਟਰਾਂ ਨਾਲ ਸਬੰਧਾਂ ਤੋਂ ਪਰਦਾ ਉੱਠ ਚੁੱਕਾ ਹੈ।

ਗੈਂਗਸਟਰ ਵਿੱਕੀ ਗੌਂਡਰ, ਸੁੱਖਾਂ ਕਾਹਲਵਾਂ ਤੇ ਜੈਪਾਲ ਜਿਹੇ ਗੈਂਗਸਟਰਾਂ ਦੇ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਜ਼ਦੀਕੀ ਇੰਟਰਨੈੱਟ ਮੀਡੀਆ ਰਾਹੀਂ ਗੈਂਗ ਦੇ ਨਾਂ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਨ। ਕਈ ਗੈਂਗਸਟਰ ਜੇਲ੍ਹਾਂ ’ਚ ਬੰਦ ਹਨ ਤੇ ਉੱਥੋਂ ਹੀ ਨਸ਼ੇ, ਹਥਿਆਰਾਂ ਤੇ ਫਿਰੌਤੀ ਦਾ ਧੰਦਾ ਚਲਾ ਰਹੇ ਹਨ। ਮੌਜੂਦਾ ਸਮੇਂ ’ਚ ਸਭ ਤੋਂ ਵੱਧ ਚਰਚਿਤ ਗੈਂਗ ਲਾਰੈਂਸ ਬਿਸ਼ਨੋਈ ਤੇ ਦਵਿੰਦਰ ਬੰਬੀਹਾ ਗੈਂਗ ਹਨ, ਜਿਸ ਦੇ ਮੈਂਬਰ ਕੈਨੇਡਾ ’ਚ ਬੈਠੇ ਗੈਂਗਸਟਰਾਂ ਦੇ ਸੰਪਰਕ ’ਚ ਹਨ।

Posted By: Tejinder Thind