ਪੰਜਾਬੀ ਜਾਗਰਣ ਬਿਊਰੋ, ਜਲੰਧਰ : ਲੁਧਿਆਣੇ ਤੋਂ ਕਾਂਗਰਸ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਸਕੱਤਰ ਨਾਲ ਬਹਿਸਬਾਜ਼ੀ ਪਿੱਛੋਂ ਵਾਕਆਊਟ ਕਰਨ ਵਾਲੇ ਮੰਤਰੀਆਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਵੱਲੋਂ ਵਾਕਆਊਟ ਕਰਨਾ ਇਸ ਤਰ੍ਹਾਂ ਸੀ ਜਿਵੇਂ ਕਿਸੇ ਵਕੀਲ ਨਾਲ ਬਹਿਸ ਕਰਨ ਪਿੱਛੋਂ ਅਦਾਲਤ 'ਚੋਂ ਕੋਈ ਜੱਜ ਵਾਕਆਊਟ ਕਰ ਜਾਵੇ। ਬਿੱਟੂ ਨੇ ਆਪਣੇ ਟਵੀਟ 'ਚ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਮੰਤਰੀਆਂ ਤੇ ਅਫਸਰਸ਼ਾਹੀ ਵਿਚਾਲੇ ਬਹੁਤ ਵਧੀਆ ਤਾਲਮੇਲ ਹੋਣਾ ਚਾਹੀਦਾ ਹੈ ਪਰ ਮੰਤਰੀਆਂ ਵੱਲੋਂ ਪ੍ਰੀ-ਕੈਬਨਿਟ ਮੀਟਿੰਗ ਦੌਰਾਨ ਵਾਕਆਊਟ ਕਰ ਜਾਣਾ ਇਹ ਦਰਸਾਉਂਦਾ ਹੈ ਕਿ ਤਾਲਮੇਲ ਦੀ ਘਾਟ ਹੈ।

Posted By: Jagjit Singh