ਜਲੰਧਰ : ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜਨ ਲਈ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਲੰਧਰ ਤੇ ਨੇੜੇ-ਤੇੜੇ ਦੇ ਜ਼ਿਲ੍ਹਿਆਂ 'ਚ ਰਵਿਦਾਸੀਆ ਸਮਾਜ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਭੜਕੇ ਲੋਕਾਂ ਨੇ ਲੁਧਿਆਣਾ-ਜਲੰਧਰ ਹਾਈਵੇਅ 'ਤੇ ਕਈ ਥਾਂ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਵਾਹਨ ਜਾਮ 'ਚ ਫਸ ਗਏ ਹਨ। ਫਿਲੌਰ ਤੋਂ ਵੀ ਜਾਮ ਲੱਗਣ ਦੀ ਖਬਰ ਆਈ ਹੈ। ਸ਼ਹਿਰ 'ਚ ਪੀਏਪੀ ਫਲਾਈਓਵਰ 'ਤੇ ਜਾਮ ਲਗਾ ਹੈ। ਇਸ ਕਾਰਨ ਹਾਈਵੇਅ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੋਸਤ ਨੇ ਹੀ ਦਿੱਤਾ ਧੋਖਾ, ਕਾਰੋਬਾਰ ਲਈ ਦਿੱਤੇ 15 ਲੱਖ ਰੁਪਏ ਵਾਪਸ ਮੰਗੇ ਤਾਂ ਕੀਤੀ ਅਜਿਹੀ ਹਰਕਤ

ਗੋਰਾਇਆਂ 'ਚ ਮੁੱਖ ਸੜਕ ਤੇ ਬੈਠ ਕੇ ਵਿਰੋਧ ਕਰਦੇ ਹੋਏ ਰਵਿਦਾਸ ਸਮਾਜ ਦੇ ਲੋਕ।

ਮਾਮਲੇ ਨੂੰ ਲੈ ਕੇ ਕਾਲਾ ਸੰਘਿਆ 'ਚ ਸੜਕ 'ਤੇ ਬੈਠ ਕੇ ਧਰਨਾ ਦਿੰਦੇ ਹੋਏ ਰਵਿਦਾਸ ਭਾਈਚਾਰੇ ਦੇ ਲੋਕ।

ਸ਼ਹਿਰ 'ਚ ਰਾਮਾਮੰਡੀ ਤੇ ਸ੍ਰੀ ਗੁਰੂ ਰਵਿਦਾਸ ਚੌਕ 'ਤੇ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੇਹਾਤ 'ਚ ਕਾਲਾ ਸੰਘਿਆ ਤੇ ਗੋਰਾਇਆਂ 'ਚ ਭਾਈਚਾਰੇ ਦੇ ਲੋਕ ਸੜਕਾਂ 'ਤੇ ਧਰਨਾ ਦੇ ਕੇ ਵਿਰੋਧ ਜਤਾ ਰਹੇ ਹਨ। ਮੌਕੇ 'ਤੇ ਭਾਰੀ ਪੁਲਿਸ ਬਲ ਮੌਜੂਦ ਹੈ।

Posted By: Amita Verma