ਜੇਐੱਨਐੱਨ, ਜਲੰਧਰ : ਥਾਣਾ-1 ਤਹਿਤ ਆਉਂਦੇ ਰੰਧਾਵਾ ਮਸੰਦਾਂ 'ਚ ਇਕ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਛੇ ਦਿਨ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਲੜਕੀ ਦੀ ਮਾਂ ਨੇ ਥਾਣੇ 'ਚ ਸ਼ਿਕਾਇਤ ਦਿੱਤੀ ਸੀ ਕਿ ਇਕ ਨੌਜਵਾਨ ਉਸ ਦੀ ਧੀ ਨੂੰ ਵਰਗਲਾ ਕੇ ਲੈ ਲਿਆ ਤੇ ਆਪਣੇ ਕਿਸੇ ਠਿਕਾਣੇ 'ਤੇ ਲਿਜਾ ਕੇ ਸਾਰੀ ਰਾਤ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਨੌਜਵਾਨ ਫਰਾਰ ਹੋ ਗਿਆ। ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਪ੍ਰਰੀਤਮ ਸਿੰਘ ਉਰਫ ਲੱਡੂ ਨਿਵਾਸੀ ਰੰਧਾਵਾ ਮਸੰਦਾਂ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਸੀ।