ਪੱਤਰ ਪ੍ਰੇਰਕ, ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰੰਧਾਵਾ ਮਸੰਦਾਂ 'ਚ ਨਾਬਾਲਗ ਪਰਵਾਸੀ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਪਰਵਾਸੀ ਨੌਜਵਾਨ ਨੂੰ ਕਾਬੂ ਕੀਤਾ ਹੈ। ਨਾਬਾਲਗ ਲੜਕੀ ਦੇ ਪਿਤਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਤੇ ਉਸ ਦੀ ਪਤਨੀ ਆਪਣੇ ਕੰਮ 'ਤੇ ਗਏ ਹੋਏ ਸਨ ਤਾਂ ਉਨ੍ਹਾਂ ਦੀ ਨਾਬਾਲਗ ਲੜਕੀ ਕਮਰੇ 'ਚ ਇਕੱਲੀ ਸੀ। ਸ਼ਾਮ 4.30 ਵਜੇ ਨਜ਼ਦੀਕ ਹੀ ਕਿਰਾਏ 'ਤੇ ਰਹਿ ਰਿਹਾ ਨੌਜਵਾਨ ਵਿਸ਼ਨੂੰ ਜੇਸਵਾਲ ਲੜਕੀ ਨੂੰ ਆਪਣੇ ਕਮਰੇ 'ਚ ਲੈ ਗਿਆ ਤੇ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਲੜਕੀ ਵੱਲੋਂ ਰੌਲਾ ਪਾਏ ਜਾਣ 'ਤੇ ਆਲੇ-ਦੁਆਲੇ ਦੇ ਇਕੱਤਰ ਲੋਕਾਂ ਵੱਲੋਂ ਦਰਵਾਜ਼ਾ ਖੁੱਲ੍ਹਵਾ ਕੇ ਲੜਕੀ ਨੂੰ ਬਚਾਇਆ। ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ। ਐੱਸਆਈ ਸੀਮਾ ਨੇ ਦੱਸਿਆ ਕਿ ਨਾਬਾਲਗ ਲੜਕੀ ਤੇ ਲੜਕੇ ਦਾ ਡਾਕਟਰੀ ਮੁਆਇਨਾ ਕਰਵਾ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।