ਰਾਕੇਸ਼ ਗਾਂਧੀ/ਨੇਹਾ, ਜਲੰਧਰ : 2014 ਤੋਂ ਇਨਸਾਫ਼ ਲਈ ਥਾਂ-ਥਾਂ ਠੋਕਰਾਂ ਖਾ ਰਹੀ ਸਮੂਹਿਕ ਜਬਹ ਜਨਾਹ ਦੀ ਪੀੜਤਾ ਨੂੰ ਜਦ ਅਦਾਲਤ ਵੱਲੋਂ ਇਨਸਾਫ਼ ਦੀ ਉਮੀਦ ਜਾਗੀ ਤਾਂ ਪਰਚੇ ਵਿਚ ਨਾਮਜ਼ਦ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜਿਸ ਕਾਰਨ ਪੀੜਤਾ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਪ੍ਰਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਦਰੀ ਕਾਲੋਨੀ ਬਸਤੀ ਦਾਨਿਸ਼ਮੰਦਾਂ ਵਾਸੀ ਅੌਰਤ ਨੇ ਦੋਸ਼ ਲਗਾਇਆ ਕਿ 2014 ਨੂੰ ਉਸ ਨਾਲ ਪੰਜ ਵਿਅਕਤੀਆਂ ਨੇ ਸਮੂਹਿਕ ਜਬਹ ਜਨਾਹ ਕੀਤਾ ਤੇ ਉਸ ਦੀਆਂ ਲੱਤਾਂ-ਬਾਹਾਂ ਬੰਨ੍ਹ ਕੇ ਉਸ ਨੂੰ ਮਰਨ ਲਈ ਝਾੜੀਆਂ ਵਿਚ ਸੁੱਟ ਗਏ। ਜਿੱਥੋਂ ਰਾਹ ਜਾਂਦੇ ਲੋਕਾਂ ਨੇ ਉਸ ਨੂੰ ਬਾਹਰ ਕੱਿਢਆ ਤੇ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ। ਪੁਲਿਸ ਨੇ ਉਸ ਦੇ ਬਿਆਨਾਂ 'ਤੇ ਪੰਜ ਮੁਲਜ਼ਮਾਂ ਖ਼ਿਲਾਫ਼ ਧਾਰਾ 376ਡੀ /323/324/34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਪਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ, ਸਗੋਂ ਉਸ ਦੇ ਖ਼ਿਲਾਫ਼ ਹੀ ਠੱਗੀ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਬਾਅਦ ਵਿਚ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਅਦਾਲਤ ਵਿਚ ਜਦ ਇਨਸਾਫ਼ ਲਈ ਰਿਟ ਦਾਇਰ ਕੀਤੀ ਤਾਂ ਅਦਾਲਤ ਨੇ ਉਸ ਖ਼ਿਲਾਫ਼ ਦਰਜ ਕੀਤਾ ਠੱਗੀ ਦਾ ਪਰਚਾ ਰੱਦ ਕਰ ਦਿੱਤਾ। ਉਸ ਵੇਲੇ ਤੋਂ ਹੀ ਉਹ ਅਦਾਲਤਾਂ ਦੇ ਚੱਕਰ ਕੱਟ ਰਹੀ ਹੈ ਤੇ ਉਸ ਨਾਲ ਸਮੂਹਿਕ ਜਬਹ ਜਨਾਹ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀ ਹੈ। ਉਸ ਨੂੰ ਇਨਸਾਫ਼ ਦੀ ਕਿਰਨ 19 ਨਵੰਬਰ 2019 'ਚ ਉਸ ਵੇਲੇ ਦਿਖਾਈ ਦਿੱਤੀ ਜਦ ਅਦਾਲਤ ਵੱਲੋਂ ਉਨ੍ਹਾਂ ਪੰਜਾਂ ਖ਼ਿਲਾਫ਼ ਜਬਹ ਜਨਾਹ ਦਾ ਪਰਚਾ ਸਟੈਂਡ ਕਰਦੇ ਹੋਏ ਉਨ੍ਹਾਂ ਨੂੰ 10 ਦਸੰਬਰ 2019 ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਸੰਮਨ ਭੇਜ ਦਿੱਤੇ। ਉਸ ਦਿਨ ਤੋਂ ਬਾਅਦ ਹੀ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਪੀੜਤਾ ਨੇ ਦੋਸ਼ ਲਗਾਇਆ ਕਿ 2 ਦਸੰਬਰ ਨੂੰ ਉਸ ਨੂੰ ਮੋਬਾਈਲ ਨੰਬਰ 98143-69347 ਤੋਂ ਪਰਚੇ ਵਿਚ ਨਾਮਜ਼ਦ ਓਮ ਪ੍ਰਕਾਸ਼ ਨੇ ਧਮਕੀ ਦਿੱਤੀ ਹੈ ਜੇਕਰ ਪਰਚਾ ਰੱਦ ਨਾ ਕਰਵਾਇਆ ਗਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪੀੜਤ ਅੌਰਤ ਨੇ ਪੁਲਸ ਕਮਿਸ਼ਨਰ ਕੋਲੋਂ ਆਪਣੀ ਜਾਨ-ਮਾਲ ਦੀ ਰਾਖੀ ਕਰਨ ਦੀ ਮੰਗ ਕੀਤੀ ਹੈ।

ਜਦ ਇਸ ਬਾਰੇ ਓਮ ਪ੍ਰਕਾਸ਼ ਦਾ ਪੱਖ ਜਾਨਣ ਲਈ ਉਸ ਨੂੰ ਫੋਨ ਕੀਤਾ ਗਿਆ ਤਾਂ ਉਸ ਦਾ ਫੋਨ ਲਗਾਤਾਰ ਬੰਦ ਆਇਆ।

———

ਜਬਹ ਜਨਾਹ ਦਾ ਪਰਚਾ ਪੁਲਿਸ ਰੱਦ ਨਹੀਂ ਕਰ ਸਕਦੀ : ਐਡਵੋਕੇਟ ਚੰਦਰ ਸ਼ੇਖਰ

ਪੀੜਤ ਅੌਰਤ ਦੇ ਵਕੀਲ ਚੰਦਰਸ਼ੇਖਰ ਨੇ ਕਿਹਾ ਹੈ ਕਿ ਸਮੂਹਿਕ ਜਬਹ ਜਨਾਹ ਦਾ ਦਰਜ ਹੋਇਆ ਪਰਚਾ ਬਿਨਾਂ ਅਦਾਲਤ ਦੇ ਹੁਕਮਾਂ ਤੋਂ ਰੱਦ ਨਹੀਂ ਕੀਤਾ ਜਾ ਸਕਦਾ। ਜੇਕਰ ਪੁਲਿਸ ਨੇ ਇਹ ਪਰਚਾ ਰੱਦ ਕੀਤਾ ਹੈ ਤਾਂ ਉਹ ਕਾਨੂੰਨ ਦੇ ਨਿਯਮਾਂ ਨੂੰ ਤੋੜ ਕੇ ਕੀਤਾ ਗਿਆ ਹੈ ਜਿਸ ਲਈ ਉਹ ਉੱਚ ਅਦਾਲਤ ਵਿਚ ਵੀ ਕੇਸ ਦਾਇਰ ਕਰਨਗੇ।