ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਐਲਕੋਨ ਪਬਲਿਕ ਸਕੂਲ ਕਾਲਾ ਬੱਕਰਾ ਵਿਖੇ ਸਵੱਛ ਭਾਰਤ ਅਭਿਆਨ ਨਾਲ ਸਬੰਧਿਤ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਛੇਵੀਂ ਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਕੂਲ ਮੁਖੀ ਡੀਐੱਨ ਦਾਸ ਦੀ ਅਗਵਾਈ 'ਚ ਕੱਢੀ ਗਈ ਰੈਲੀ ਦੌਰਾਨ ਸਵੱਛ ਭਾਰਤ ਨਾਲ ਸਬੰਧਿਤ ਸਲੋਗਨ ਲਿਖੇ ਤੇ ਬੁਲੰਦ ਆਵਾਜ਼ 'ਚ ਨਾਹਰੇ ਲਾਉਂਦੇ ਹੋਏ ਕਾਲਾ ਬੱਕਰਾ ਪਿੰਡ ਦੇ ਨਿਵਾਸੀਆਂ ਨੂੰ ਸਫਾਈ ਸਬੰਧੀ ਜਾਗਰੂਕ ਕੀਤਾ ਗਿਆ। ਸਕੂਲ ਚੇਅਰਮੈਨ ਪਰਮਜੀਤ ਵਾਲੀਆਂ ਨੇ ਕਿਹਾ ਕਿ ਸਵੱਛ ਭਾਰਤ ਦੇ ਸੁਪਨੇ ਨੂੰ ਘਰ-ਘਰ ਤਕ ਪਹੁੰਚਾਉਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਘਰ ਤੋਂ ਸਫਾਈ ਦੀ ਸ਼ੁਰੁਆਤ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰ ਰਾਧੇ ਸ਼ਾਮ, ਪਰਸ਼ੀਲ ਵਾਲੀਆ, ਪੰਡਿਤ ਸੂਰਜ ਪ੍ਰਸ਼ਾਦ, ਅਧਿਆਪਕ ਸਤਨਾਮ ਸਿੰਘ, ਰੰਜਨਾ ਕੁਮਾਰੀ, ਕੁਲਵੰਤ ਕੌਰ, ਕਾਂਤਾ ਰਾਣੀ, ਅਮਨਦੀਪ ਕੌਰ, ਰਾਜਵਿੰਦਰ ਕੌਰ, ਰਮਨਜੀਤ ਕੌਰ, ਕੁਲਵਿੰਦਰ ਕੌਰ, ਹਰਪ੍ਰਰੀਤ ਕੌਰ, ਸੁਖਦੀਪ ਸਿੰਘ, ਦਵਿੰਦਰ ਸਿੰਘ ਵਿਦਿਆਰਥੀਆਂ ਸਮੇਤ ਹਾਜ਼ਰ ਸਨ।