ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਡਿਪਸ ਭੋਗਪੁਰ ਵਿਖੇ ਸਕੂਲ ਪਿ੍ਰੰਸੀਪਲ ਰਮਿੰਦਰ ਕੌਰ ਦੀ ਅਗਵਾਈ ਹੇਠ ਰੱਖੜੀ ਤੇ ਡਿਜਾਇਨਰ ਕਾਰਡ ਤਿਆਰ ਕਰਨ ਵਾਲੇ ਮੁਕਾਬਲੇ ਕਰਵਾਏ ਗਏ। ਇਸ 'ਚ ਪ੍ਰਰੀਵਿੰਗ ਦੇ ਛੋਟੇ-ਛੋਟੇ ਬੱਚਿਆਂ ਤੋ ਲੈ ਕੇ ਅੱਠਵੀ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਰਗਰਮੀ ਨੂੰ ਕਰਵਾਉਣ ਦਾ ਮੁੱਖ ਉਦੇਸ਼ ਇਹ ਸੀ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਹਰ ਪ੍ਰਕਾਰ ਦੀ ਕਲਾਕਿ੍ਤੀ ਵਿੱਚ ਭਾਗ ਲੈਣਾ ਅਤੇ ਉਹਨਾਂ ਵਿੱਚ ਦਿਲਚਸਪੀ ਪੈਦਾ ਕਰਨੀ ਸੀ।

ਇਸ 'ਚ ਨਰਸਰੀ ਤੋਂ ਚੌਥੀ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਸੋਹਣੀਆਂ-ਸੋਹਣੀਆਂ ਰੱਖੜੀਆਂ ਬਣਾਉਂਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਪੰਜਵੀਂ ਤੋਂ 8ਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਆਪਣੇ ਵੀਰਾਂ ਲਈ ਰੱਖੜੀ ਦੇ ਕਾਰਡ ਤਿਆਰ ਕੀਤੇ। ਸਕੂਲ ਪਿ੍ਰੰਸੀਪਲ ਰਮਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਰੱਖੜੀ ਦੀ ਵਧਾਈ ਦਿੱਤੀ।