ਸਟਾਫ ਰਿਪੋਰਟ, ਜਲੰਧਰ : ਜ਼ਿਲ੍ਹਾ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਪੀਏਪੀ ਸ਼ੂਟਿੰਗ ਰੇਂਜ ਵਿਚ ਕਰਵਾਈ ਗਈ ਚੈਂਪੀਅਨਸ਼ਿਪ ਵਿਚ ਸਟੈਂਡਰਡ ਪਿਸਟਲ ਮੇਨ ਵੈਟਰਨ ਵਿਚ ਜਲੰਧਰ ਦੇ ਰਾਕੇਸ਼ ਕੁਮਾਰ ਨੇ ਗੋਲਡ ਮੈਡਲ ਜਿੱਤ ਕੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ 65 ਸਾਲਾ ਰਾਕੇਸ਼ ਕੁਮਾਰ ਲਗਾਤਾਰ 6 ਸਾਲਾਂ ਤੋਂ ਸੂਬਾ ਤੇ ਜ਼ਿਲ੍ਹਾ ਪੱਧਰ 'ਤੇ ਜੇਤੂ ਬਣ ਰਹੇ ਹਨ। ਉਹ ਕੌਮੀ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤ ਚੁੱਕੇ ਹਨ। ਉਨ੍ਹਾਂ ਦਾ ਪੁੱਤਰ ਸ਼ਿਵਮ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਹੈ।