ਜੇਐੱਨਐੱਨ, ਜਲੰਧਰ : ਸ਼ਹਿਰ ਦੇ ਫੋਕਲ ਪੁਆਇੰਟ ਤੋਂ ਵੇਰਕਾ ਮਿਲਕ ਪਲਾਂਟ ਵੱਲ ਜਾਂਦੀ ਹਾਵੀਏ ਦੀ ਸਰਵਿਸ ਲੇਨ 'ਤੇ ਜਮ੍ਹਾਂ ਮੀਂਹ ਦਾ ਪਾਣੀ ਰਾਹਗੀਰਾਂ ਲਈ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਤਿੰਨ ਪਹਿਲਾਂ ਪਏ ਮੀਂਹ ਤੋਂ ਬਾਅਦ ਜਮ੍ਹਾਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣਾ ਨਾਲ ਵਿਵਸਥਾ ਦੀ ਪੋਲ ਖੋਲ੍ਹ ਰਹੀ ਹੈ। ਵੱਖਰੀ ਗੱਲ ਹੈ ਕਿ ਹਾਲਾਤ ਤੋਂ ਵਾਕਫ਼ ਹੁੰਦਿਆਂ ਵੀ ਨਿਗਮ ਪ੍ਰਸ਼ਾਸਨ ਨੇ ਇਸ ਲਈ ਕੋਈ ਪ੍ਰਬੰਧ ਨਹੀਂ ਕੀਤਾ ਹੈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਸੋਮਵਾਰ ਨੂੰ ਪੂਰਾ ਦਿਨ ਹੋਈ ਬੂੰਦਾ-ਬਾਂਦੀ ਕਾਰਨ ਸ਼ਹਿਰ ਦੀਆਂ ਗਲੀਆਂ ਤੇ ਮੁਹੱਲੇ ਹੀ ਨਹੀਂ ਬਲਕਿ ਹਾਈਵੇ 'ਤੇ ਪਾਣੀ ਜਮ੍ਹਾਂ ਹੋ ਗਿਆ, ਜਿਸ ਦੇ ਅਗਲੇ ਦਿਨ ਹੀ ਗਲੀਆਂ-ਮੁਹੱਲਿਆਂ 'ਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਹੋ ਗਈ ਪਰ ਹਾਈਵੇ 'ਤੇ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਅੱਜ ਵੀ ਹਾਈਵੇ ਦੀ ਲੇਨ 'ਤੇ ਪਾਣੀ ਜਮ੍ਹਾਂ ਹੋਇਆ ਹੈ। ਲੋਕਾਂ ਦਾ ਠਹਿਰਾਅ ਨਾ ਹੋਣ ਕਾਰਨ ਨਾ ਤਾਂ ਕੋਈ ਸ਼ਿਕਾਇਤ ਕਰਦਾ ਤੇ ਨਾ ਹੀ ਇਸ ਨੂੰ ਪ੍ਰਸ਼ਾਸਨ ਗੰਭੀਰਤਾ ਨਾਲ ਲੈ ਰਿਹਾ ਹੈ। ਇਹ ਹੀ ਕਾਰਨ ਹੈ ਕਿ ਹਾਈਵੇ 'ਤੇ ਭਰਿਆ ਹੋਇਆ ਪਾਣੀ ਤੀਜੇ ਦਿਨ ਵੀ ਜਿਉਂ ਦਾ ਤਿਉਂ ਹੈ। ਇਸ ਬਾਰੇ ਇਥੋਂ ਰੋਜ਼ਾਨਾ ਲੰਘਣ ਵਾਲੇ ਮਨੀਸ਼ ਜੈਨ ਦੱਸਦੇ ਹਨ ਕਿ ਹਾਈਵੇ 'ਤੇ ਪਾਣੀ ਜਮ੍ਹਾਂ ਹੋਣ ਨਾਲ ਗੱਡੀਆਂ ਛੇਤੀ ਖ਼ਰਾਬ ਹੋ ਜਾਂਦੀਆਂ ਹਨ। ਕਈ ਵਾਰ ਇਥੋਂ ਦੁਪਹੀਆ ਵਾਹਨ 'ਤੇ ਲੰਘ ਰਹੇ ਲੋਕਾਂ ਦੇ ਵਾਹਨ ਸੜਕ ਵਿਚਾਲੇ ਫਸ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਤਰ੍ਹਾਂ ਦਾ ਟੈਕਸ ਅਦਾ ਕਰਨ ਦੇ ਬਾਵਜੂਦ ਟੁੱਟੀਆਂ ਹੋਈਆਂ ਸੜਕਾਂ ਤੇ ਜਮ੍ਹਾਂ ਪਾਣੀ ਵਜੋਂ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਹਾਈਵੇ ਤੋਂ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ।

ਖ਼ਾਲਸਾ ਕਾਲਜ ਫਲਾਈਓਵਰ 'ਤੇ ਆਈ ਤਰੇੜ

ਖ਼ਾਲਸਾ ਕਾਲਜ ਫਲਾਈਓਵਰ 'ਤੇ ਤਰੇੜ ਨਾਲ ਰਾਹਗੀਰਾਂ ਦੀ ਪਰੇਸ਼ਾਨੀ ਵੱਧ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਕਤ ਸਮੱਸਿਆ ਨੂੰ ਲੈ ਕੇ ਦੇਖਦਿਆਂ ਹੀ ਦੇਖਦਿਆਂ ਕਈ ਲੋਕ ਇਸ 'ਤੇ ਆਪਣੇ ਕੁਮੈਂਟ ਵੀ ਦੇ ਰਹੇ ਹਨ। ਇਸ ਤਰੇੜ ਉਪਰੋਂ ਲੰਘਦੇ ਸਮੇਂ ਕਈ ਵਾਰ ਵਾਹਨਾਂ ਦੀ ਰਫ਼ਤਾਰ ਘੱਟ ਹੋਣ ਨਾਲ ਵੀ ਦੁਰਘਟਨਾ ਹੋ ਸਕਦੀ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ।