ਜੇਐੱਨਐੱਨ, ਜਲੰਧਰ : ਟਾਂਡਾ ਰੋਡ 'ਤੇ ਗਊਸ਼ਾਲਾ ਨੇੜੇ ਰਿਕਸ਼ੇ 'ਤੇ ਜਾ ਰਹੀ ਰੇਰੂ ਵਾਸੀ ਰਜਨੀ ਦਾ ਬਾਈਕ ਸਵਾਰ ਨੌਜਵਾਨ ਪਰਸ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਨੰਬਰ ਤਿੰਨ ਦੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਜਨੀ ਨੇ ਦਸਿਆ ਕਿ ਉਹ ਮਾਈ ਹੀਰਾ ਗੇਟ ਬਾਜ਼ਾਰ 'ਚ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੀ ਹੈ। ਸੋਮਵਾਰ ਨੂੰ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਆਪਣੀ ਭਤੀਜੀ ਕੋਮਲ ਨਾਲ ਘਰ ਜਾ ਰਹੀ ਸੀ। ਇਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਝਪਟਮਾਰੀ ਦੀ ਇਸ ਘਟਨਾ 'ਚ ਰਿਕਸ਼ੇ ਤੋਂ ਹੇਠਾਂ ਡਿੱਗਣ ਕਾਰਨ ਉਸ ਨੂੰ ਸੱਟਾਂ ਵੀ ਲੱਗੀਆਂ। ਪਰਸ 'ਚ ਥੋੜ੍ਹੀ ਨਕਦੀ ਤੇ ਜ਼ਰੂਰੀ ਸਾਮਾਨ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।