ਸਟਾਫ ਰਿਪੋਰਟਰ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ 'ਚ ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਪੰਜਾਬੀ ਕਵਿਤਾ ਉਚਾਰਨ' ਮੁਕਾਬਲੇ ਕਰਵਾਏ ਗਏ, ਜਿਸ ਵਿਚ 80 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਧਾਰਮਿਕ, ਸਿੱਖਿਆਦਾਇਕ, ਹਾਸਰਸੀ, ਕੁਦਰਤ ਨਾਲ ਪਿਆਰ, ਪਾਣੀ, ਪ੍ਦੂਸ਼ਣ ਆਦਿ ਵਿਸ਼ਿਆਂ 'ਤੇ ਆਧਾਰਿਤ ਕਵਿਤਾਵਾਂ ਵੱਲੋਂ ਮੰਚ 'ਤੇ ਆ ਕੇ ਪੇਸ਼ਕਾਰੀ ਕੀਤੀ ਗਈ। ਇਸ ਦੇ ਨਿਰਣਾਇਕ ਮੰਡਲ 'ਚ ਅਧਿਆਪਕਾ ਸਵਿਤਾ ਮੈਣੀ ਤੇ ਰਸ਼ਮੀ ਪੁਰੀ ਆਦਿ ਹਾਜ਼ਰ ਸਨ। ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਵਿਚ ਦੂਸਰੀ ਜਮਾਤ 'ਚੋਂ ਹਰਸ਼ਨੂਰ ਸਿੰਘ, ਮਿਲਨਪ੍ਰੀਤ, ਹਰਗੀਤ ਤੇ ਅਦਿਤਿਆ ਨੇ ਪਹਿਲਾ, ਅਕਸ਼ਿਤਾ, ਯਸ਼ਿਕਾ, ਦੀਆ ਤੇ ਕੋਮਲਪ੍ਰੀਤ ਨੇ ਦੂਜਾ ਅਤੇ ਵਿਧੀ, ਸਵਾਤੀ, ਜਸ਼ਨਪ੍ਰੀਤ ਅਤੇ ਮਨਮੀਤ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੀ ਜਮਾਤ 'ਚੋਂ ਤਮਨਪ੍ਰੀਤ, ਰਾਜਵੀਰ ਤੇ ਜਸਮੋਲ ਪ੍ਰੀਤ ਸਿੰਘ ਨੇ ਪਹਿਲਾ, ਸਰਗੁਣਪ੍ਰੀਤ ਤੇ ਅਸੀਸਰੀਤ ਨੇ ਦੂਜਾ ਅਤੇ ਇਸ਼ਪ੍ਰੀਤ, ਕੁਦਰਤਰੀਤ, ਅਮਨਪ੍ਰੀਤ ਅਤੇ ਚਤਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਚੌਥੀ ਜਮਾਤ 'ਚੋਂ ਸੁਹਾਨਾ, ਅਦਿਤੀ, ਸ਼ਾਇਨਾ ਨੇ ਪਹਿਲਾ, ਅਰਜੁਨ, ਸਨੇਹਾ ਤੇ ਮਨਰੀਤ ਨੇ ਦੂਜਾ ਤੇ ਅਮੋਘ ਸ਼ਰਮਾ, ਮਨਸੀਰਤ, ਕਾਇਨਾ ਅਤੇ ਕਰਮਨਜੋਤ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਵੀਂ ਜਮਾਤ 'ਚੋਂ ਖੁਸ਼ੀ ਅਤੇ ਅਦਿਤਿਆ ਨੇ ਪਹਿਲਾ, ਹਿਮਾਂਗੀ, ਏਰਿਕਾ ਅਤੇ ਸਾਹਿਬਜੋਤ ਸਿੰਘ ਨੇ ਦੂਜਾ ਅਤੇ ਸਿਮਰਨ, ਮਨਸ਼ਾ ਅਤੇ ਯੁਵਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪਿੰ੍ਸੀਪਲ ਡਾ. ਰਸ਼ਮੀ ਵਿਜ ਵੱਲੋਂ ਪੁਰਸਕਾਰ ਦਿੱਤੇ ਗਏ।