ਕੁਲਵਿੰਦਰ ਸਿੰਘ, ਜਲੰਧਰ

ਪੰਜਾਬ ਜਾਗਿ੍ਤੀ ਮੰਚ ਵੱਲੋਂ ਪੰਜਾਬੀ ਮਾਂ- ਬੋਲੀ ਦਿਵਸ ਨੂੰ ਸਮਰਪਿਤ ਤੇ ਕਿਸਾਨੀ ਮੰਗਾਂ ਦੇ ਹੱਕ ਵਿਚ ਕੰਪਨੀ ਬਾਗ ਚੌਕ ਤੋਂ ਲੈ ਕੇ ਦੇਸ਼ ਭਗਤ ਯਾਦਗਾਰੀ ਹਾਲ ਤਕ ਮਾਰਚ ਕੱਿਢਆ ਗਿਆ। ਵਾਤਾਵਰਨ ਪ੍ਰਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕਿਸਾਨ ਆਗੂ ਤਜਿੰਦਰ ਸਿੰਘ ਰਾਜੇਵਾਲ ਉਚੇਚੇ ਤੌਰ 'ਤੇ ਇਸ ਮਾਰਚ ਵਿਚ ਸ਼ਾਮਲ ਹੋਏ। ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਇਸ ਮੌਕੇ ਜਿਥੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਦੇਣ ਦੀ ਗੱਲ ਕਹੀ ਉਥੇ ਪੰਜਾਬ ਦੀ ਭਲਾਈ ਲਈ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਹਰੇਕ ਪੰਜਾਬੀ ਨੂੰ ਲਾਮ ਬੱਧ ਹੋਣ ਦੀ ਅਪੀਲ ਵੀ ਕੀਤੀ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਤੇ ਪੰਜਾਬੀ ਲਈ ਕਿਸਾਨਾਂ ਦੇ ਹਰੇਕ ਖੇਤਰ ਵਿਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦੀ ਹਿਮਾਇਤ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਵਿਚ ਪੰਜਾਬ ਵਿਚ ਕਿਰਸਾਨੀ ਦਾ ਘਾਣ ਹੁੰਦਾ ਹੈ ਤਾਂ ਪੰਜਾਬੀਅਤ ਦੀ ਹੋਂਦ ਵੀ ਕਾਇਮ ਨਹੀਂ ਰਹਿ ਸਕਦੀ। ਪੰਜਾਬੀ ਸਾਹਿਤ ਪ੍ਰਰੇਮੀਆਂ ਤੇ ਕਲਾਕਾਰਾਂ ਨੇ ਇਸ ਮਾਰਚ ਵਿਚ ਆਪਣੀ ਹਾਜ਼ਰੀ ਲਵਾਈ। ਮਾਰਚ ਵਿਚ ਕਿਸਾਨੀ ਤੇ ਪੰਜਾਬੀ ਭਾਸ਼ਾ ਦੇ ਹੱਕ ਵਿਚ ਸੁਨੇਹੇ ਦਿੰਦੀਆਂ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ ਗਈ। ਦੇਸ਼ ਭਗਤ ਯਾਦਗਾਰ ਵਿਖੇ ਪੁੱਜਣ 'ਤੇ ਸਭਿਆਚਾਰਕ ਸਮਾਗਮ ਕੀਤਾ ਗਿਆ। ਬਹੁ-ਗਿਣਤੀ ਤੋਂ ਸੱਖਣੇ ਇਸ ਸਮਾਗਮ ਵਿਚ ਦਲਵਿੰਦਰ ਦਿਆਲਪੁਰੀ, ਲਖਵਿੰਦਰ ਵਡਾਲੀ ਤੇ ਯਾਕੂਬ ਗਿੱਲ ਨੇ ਪੇਸ਼ਕਾਰੀ ਕੀਤੀ। ਮਾਰਚ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ, ਦੀਪਕ ਬਾਲੀ, ਸਤਨਾਮ ਸਿੰਘ ਮਾਣਕ ਤੋਂ ਇਲਾਵਾ ਸਰਬਜੀਤ ਸਿੰਘ ਮੱਕੜ , ਤਜਿੰਦਰ ਸਿੰਘ ਰਾਜੇਵਾਲ, ਸਤਪਾਲ ਸਿੰਘ ਸਿਦਕੀ, ਚਰਨਜੀਤ ਸਿੰਘ ਚੰਨੀ, ਸੁਖਮਿੰਦਰ ਸਿੰਘ ਰਾਜਪਾਲ, ਆਤਮਪ੍ਰਕਾਸ਼ ਸਿੰਘ ਬੱਬਲੂ, ਦਲਵਿੰਦਰ ਦਿਆਲਪੁਰੀ, ਹਰਜੋਤ ਸਿੰਘ ਲੱਕੀ, ਚਰਨਜੀਤ ਸਿੰਘ ਮੱਕੜ, ਹਰਬੰਸ ਸਿੰÎਘ ਚੰਦੀ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰਰੀਤ ਸਿੰਘ ਨੀਟੂ, ਨਿਰਮਲ ਸਿੰਘ ਨਿੰਮਾ, ਕੁਲਵੰਤ ਸਿੰਘ ਦਾਲਮ, ਮੱਖਣ ਮਾਨ, ਦੇਸ ਰਾਜ ਕਾਲੀ, ਪ੍ਰਵੀਨ ਅਬਰੋਲ, ਗੁਰਦੇਵ ਸਿੰਘ ਗੋਲਡੀ ਭਾਟੀਆ, ਕੁਲਵਿੰਦਰਦੀਪ ਕੌਰ, ਰੇਖਾ ਕਸ਼ਯਪ, ਜੈਦੀਪ ਸਿੰਘ, ਬੀਰਾ ਧੰਨੋਵਾਲੀਆ, ਕੁਲਵਿੰਦਰ ਸਿੰਘ ਹੀਰਾ, ਗੁਰਮੀਤ ਵਾਰਸ, ਰਾਜੇਸ਼ ਕੁਮਾਰ, ਮੰਗਤ ਰਾਮ ਪਾਸਲਾ, ਪਿ੍ਰੰ. ਕਮਲੇਸ਼ ਦੁੱਗਲ, ਗੁਰਮੁੱਖ ਸਿੰਘ ਢਾਡੀ ਆਦਿ ਹਾਜ਼ਰ ਸਨ।