v>Punjab Weather Update : ਦੁਪਹਿਰ ਨੂੰ ਪੰਜਾਬ ਭਰ ਵਿਚ ਧੂੜ ਭਰੀ ਹਨੇਰੀ ਚੱਲਣ ਤੋਂ ਬਾਅਦ ਕਈ ਥਾਈਂ ਹਲਕੀ ਕਿਣਮਿਣ ਵੀ ਹੋਈ। ਜਿਸ ਨਾਲ ਜਿਥੇ ਆਮ ਲੋਕਾਂ ਨੇ ਰਾਹਤ ਦਾ ਸਾਹ ਲਿਆ ਉਥੇ ਕਿਸਾਨਾਂ ਦੇ ਸਾਹ ਸੂਤੇ ਗਏ। ਕਣਕ ਦੀ ਫਸਲ ਨੂੰ ਇਸ ਤੇਜ਼ ਹਨੇਰੀ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਪੱਕੀਆਂ ਫਸਲਾਂ ਵਿਛਣ ਨਾਲ ਕਟਾਈ ਵਿਚ ਨੁਕਸਾਨ ਹੋ ਸਕਦਾ ਹੈ।

ਮੌਸਮ ਵਿਭਾਗ ਨੇ ਵੀ ਸ਼ੁੱਕਰਵਾਰ ਨੂੰ ਹਨੇਰੀ ਅਤੇ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਸੀ ਪਰ ਸਵੇਰੇ ਤੇਜ਼ ਧੁੱਪ ਨਿਕਲਣ ਕਾਰਨ ਮੌਸਮ ਨਹੀਂ ਬਦਲਿਆ ਸੀ। ਖਬਰ ਲਿਖੇ ਜਾਣ ਤਕ ਲੁਧਿਆਣਾ ਵਿਚ ਹੋਈ ਕਿਣਮਿਣ ਤੋਂ ਬਾਅਦ ਪਾਰਾ 32 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਨੇ ਪੰਜਾਬ ਭਰ ਵਿਚ ਅਗਲੇ 24 ਘੰਟਿਆਂ ਵਿਚ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਹੈ।

Posted By: Tejinder Thind