ਜੇਐੱਨਐੱਨ, ਜਲੰਧਰ : ਦੋਆਬਾ ਦੇ ਦੋ ਅਤਿ ਮਹੱਤਵਪੂਰਨ ਜ਼ਿਲ੍ਹਿਆਂ ਦੇ ਸ਼ਰਧਾਲੂਆਂ ਨੂੰ ਭਗਵਾਨ ਸ਼੍ਰੀਕ੍ਰਿਸ਼ਨ ਦੀ ਜਨਮ ਭੂਮੀ ਮਥੁਰਾ ਤੇ ਵਰਿੰਦਾਵਨ ਧਾਮ ਤਕ ਪਹੁੰਚਾਉਣ ਲਈ ਪੰਜਾਬ ਰੋਡਵੇਜ਼ ਜਲੰਧਰ ਵੱਲੋਂ ਹੁਸ਼ਿਆਰਪੁਰ ਤੋਂ ਮਥੁਰਾ ਤਕ ਦੀ ਸਿੱਧੀ ਬੱਸ ਸਰਵਿਸ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਰੋਡਵੇਜ਼ ਜਲੰਧਰ ਡਿਪੂ ਦੀ ਬੱਸ ਪਹਿਲਾਂ ਹੁਸ਼ਿਆਰਪੁਰ ਤੋਂ ਜਲੰਧਰ ਪਹੁੰਚੇਗੀ ਤੇ ਫਿਰ ਜਲੰਧਰ ਤੋਂ ਮਥੁਰਾ ਲਈ ਰਵਾਨਾ ਹੋਵੇਗੀ।

ਹੁਸ਼ਿਆਰਪੁਰ ਦੇ ਲੋਕਾਂ ਨੂੰ ਪਹੁੰਚੇਗਾ ਖ਼ਾਸ ਫਾਇਦਾ

ਬੱਸ ਸੇਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਰਧਾਲੂਆਂ ਲਈ ਖਾਸੀ ਫਾਇਦੇਮੰਦ ਸਾਬਿਤ ਹੋਵੇਗੀ ਕਿਉਂਕਿ ਹੁਸ਼ਿਆਰਪੁਰ ਤੋਂ ਸਿੱਧੇ ਮਥੁਰਾ ਤਕ ਕੋਈ ਵੀ ਟ੍ਰੇਨ ਨਹੀਂ ਹੈ। ਹੁਸ਼ਿਆਰਪੁਰ ਤੋਂ ਇੱਕੋ-ਇਕ ਟ੍ਰੇਨ ਲਿੰਕ ਦਿੱਲੀ ਤਕ ਦਾ ਹੈ ਤੇ ਅੱਗੇ ਜਾਣ ਲਈ ਸ਼ਰਧਾਲੂਆਂ ਨੂੰ ਦਿੱਲੀ ਤੋਂ ਟ੍ਰੇਨ ਬਦਲਣੀ ਪੈਂਦੀ ਹੈ।

ਸਵੇਰੇ 7:51 'ਤੇ ਬੱਸ ਰਵਾਨਾ ਹੋਵੇਗੀ

ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਨੇ ਦੱਸਿਆ ਕਿ ਆਉਣ ਵਾਲੇ ਇਕ-ਦੋ ਦਿਨਾਂ ਦੇ ਅੰਦਰ ਹੀ ਹੁਸ਼ਿਆਰਪੁਰ-ਮਥੁਰਾ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰ ਸਟੇਟ ਬੱਸ ਟਰਮੀਨਲ ਤੋਂ ਮਥੁਰਾ ਲਈ ਸਵੇਰੇ 7:51 'ਤੇ ਬੱਸ ਰਵਾਨਾ ਹੋਇਆ ਕਰੇਗੀ। ਹੁਣ ਤਕ ਹੁਸ਼ਿਆਰਪੁਰ ਤੋਂ ਬੱਸ ਰਵਾਨਾ ਹੋਣ ਦੀ ਟਾਈਮਿੰਗ ਫਾਈਨਲ ਨਹੀਂ ਕੀਤੀ ਜਾ ਸਕੀ ਹੈ। ਹਾਲਾਂਕਿ ਜਲੰਧਰ ਦੇ ਯਾਤਰੀਆਂ ਲਈ ਮਥੁਰਾ ਪਹੁੰਚਣ ਲਈ ਇਕ ਦਰਜਨ ਤੋਂ ਜ਼ਿਆਦਾ ਟ੍ਰੇਨਾਂ ਉਪਲਬਧ ਹੈ ਪਰ ਹੁਣ ਤਕ ਕੋਈ ਵੀ ਸਿੱਧੀ ਬੱਸ ਸੇਵਾ ਉਪਲੱਬਧ ਨਹੀਂ ਸੀ।

ਫ਼ਿਲਹਾਲ ਆਮ ਬੱਸ ਹੀ ਚਲਾਈ ਜਾਵੇਗੀ

ਪੰਜਾਬ ਰੋਡਵੇਜ਼ ਵੱਲੋਂ ਹੁਸ਼ਿਆਰਪੁਰ-ਮਥੁਰਾ ਰੋਡ 'ਤੇ ਫਿਲਹਾਲ ਸਾਧਾਰਨ ਬੱਸ ਚਲਾਈ ਜਾਵੇਗੀ। ਹੁਸ਼ਿਆਰਪੁਰ-ਮਥੁਰਾ ਤੋਂ ਇਲਾਵਾ ਪੰਜਾਬ ਰੋਡਵੇਜ਼ ਜਲੰਧਰ ਵੱਲੋਂ ਆਗਰਾ ਤਕ ਵੀ ਸਿੱਧੀ ਸੁਪਰ ਡੀਲਕਸ ਵਾਲਵੋ ਬੱਸ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ ਜੋ ਜਲੰਧਰ ਤੋਂ ਰੋਜ਼ਾਨਾ ਸਵੇਰੇ 6:15 ਵਜੇ ਆਗਰਾ ਲਈ ਰਵਾਨਾ ਹੋਵੇਗੀ।

Posted By: Seema Anand