ਜਲੰਧਰ, ਮਨੂਪਾਲ ਸ਼ਰਮਾ : ਬੀਤੇ ਇਕ ਸਾਲ ਤੋਂ ਕੋਰੋਨਾ ਵਾਇਰਸ ਸੰਕ੍ਰਮਣ ਦੇ ਚੱਲਦਿਆਂ ਲਾਏ ਗਏ ਲਾਕਡਾਊਨ ਤੇ ਕਰਫਿਊ ਨੇ ਬੱਸ ਯਾਤਰੀਆਂ ਦੀ ਗਿਣਤੀ 'ਚ ਭਾਰੀ ਕਮੀ ਲਿਆ ਦਿੱਤੀ ਹੈ। ਹਾਲਾਤ ਇਹ ਹੋ ਗਏ ਹਨ ਕਿ ਪੰਜਾਬ ਰੋਡਵੇਜ਼ ਦੇ ਡਿਪੋ ਰੋਜ਼ਾਨਾ ਤੈਅ ਕੀਤੇ ਜਾਣ ਵਾਲੇ ਕਿਲੋਮੀਟਰ ਦਾ ਅੱਧਾ ਹਿੱਸਾ ਵੀ ਪੂਰਾ ਨਹੀਂ ਕਰ ਪਾ ਰਹੇ ਹਨ।

ਬੀਤੇ ਸਾਲ ਲਗਪਗ ਢਾਈ ਮਹੀਨੇ ਤਕ ਬੱਸਾਂ ਦਾ ਸੰਚਾਲਨ ਬੰਦ ਹੀ ਰੱਖਿਆ ਗਿਆ ਸੀ। ਬੱਸ ਸੰਚਾਲਨ ਜੂਨ 'ਚ ਬਹੁਤ ਮੁਸ਼ਕਿਲ ਨਾਲ ਸ਼ੁਰੂ ਹੋ ਸਕਿਆ ਸੀ। ਇਸ ਤੋਂ ਬਾਅਦ ਗੁਆਂਢੀ ਸੂਬਿਆਂ ਦਾ ਸੰਚਾਲਨ ਹੌਲੀ ਰਫਤਾਰ ਨਾਲ ਚਲਿਆ ਤੇ ਜੰਮੂ ਕਸ਼ਮੀਰ ਦੀ ਬੱਸ ਸੇਵਾ ਤਾਂ ਇਕ ਸਾਲ ਬੀਤ ਜਾਣ ਦੇ ਬਾਵਜੂਦ ਸ਼ੁਰੂ ਨਹੀਂ ਹੋ ਸਕਿਆ। ਮੌਜੂਦਾ ਸਮੇਂ 'ਚ ਪੰਜਾਬ ਸਰਕਾਰ ਵੱਲੋਂ ਸਿਰਫ਼ 50 ਫੀਸਦੀ ਯਾਤਰਾ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਪੰਜਾਬ ਰੋਡਵੇਜ਼ ਨੂੰ ਹੋ ਰਹੇ ਨੁਕਸਾਨ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਰੋਡਵੇਜ਼ ਜਲੰਧਰ-ਇਕ ਡਿਪੋ ਕੋਲ ਰੋਜ਼ਾਨਾ ਲਗਪਗ 36000 ਕਿਲੋਮੀਟਰ ਫਾਸਲਾ ਤੈਅ ਕਰਨ ਦੇ ਰੂਟ ਉਪਲਬਧ ਹਨ ਪਰ ਮੌਜੂਦਾ ਸਮੇਂ 'ਚ ਜ਼ਿਆਦਾ 17000 ਕਿਲੋਮੀਟਰ ਹੀ ਤੈਣ ਹੋ ਪਾ ਰਹੇ ਹਨ।

ਪੰਜਾਬ ਰੋਡਵੇਜ਼ ਜਲੰਧਰ-ਇਕ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਕਿਹਾ ਕਿ ਤਮਾਮ ਗੁਆਂਢੀ ਸੂਬਿਆਂ ਲਈ ਬੱਸ ਸੇਵਾ ਸੰਚਾਲਿਤ ਨਹੀਂ ਕੀਤੀ ਜਾ ਰਹੀ ਹੈ। ਗ੍ਰਾਮੀਣ ਰੂਟਾਂ 'ਤੇ ਵੀ ਬੱਸ ਸੇਵਾ ਸੀਮਤ ਹੀ ਹੈ।

Posted By: Ravneet Kaur