ਮਨੂਪਾਲ ਸ਼ਰਮਾ, ਜਲੰਧਰ : ਪੰਜਾਬ ਵਿਚ ਸਰਕਾਰੀ ਅਤੇ ਨਿੱਜੀ ਬੱਸਾਂ ਦੀ ਰਫ਼ਤਾਰ ’ਤੇ ਕਾਬੂ ਰੱਖਣ ਸਣੇ ਵੱਖ ਵੱਖ ਗਤੀਵਿਧੀਆਂ ’ਤੇ ਸੰਯੁਕਤ ਕੰਟਰੋਲ ਰੂਮ ਤੋਂ ਨਜ਼ਰ ਰੱਖੀ ਜਾਵੇਗੀ। ਇਸ ਲਈ ਕੰਟਰੋਲ ਰੂਮ ਵਰਕਿੰਗ ਵਿਚ ਆ ਚੁੱਕਾ ਹੈ। ਫਿਲਹਾਲ, ਸਰਕਾਰੀ ਬੱਸਾਂ ਨੂੰ ਹੀ ਮਾਨੀਟਰ ਕੀਤਾ ਜਾ ਰਿਹਾ ਹੈ। ਵਜ੍ਹਾ ਇਹ ਹੈ ਕਿ ਸਰਕਾਰੀ ਬੱਸਾਂ ਵਿਚ ਤਾਂ ਜੀਪੀਐਸ ਇੰਸਟਾਲ ਕਰਵਾਏ ਜਾ ਚੁੱਕੇ ਹਨ ਪਰ ਹੁਣ ਤਕ ਸਾਰੇ ਨਿੱਜੀ ਬੱਸਾਂ ਵਿਚ ਜੀਪੀਐਸ ਨਹੀਂ ਲਗਵਾਏ ਗਏ ਹਨ। ਨਿੱਜੀ ਬੱਸ ਆਪਰੇਟਰ ਨੂੰ ਆਗਾਮੀ ਮਾਰਚ ਤੋਂ ਪਹਿਲਾਂ ਆਪਣੀਆਂ ਬੱਸਾਂ ਵਿਚ ਜੀਪੀਐਸ ਲਗਵਾਉਣ ਨਿਰਦੇਸ਼ ਦਿੱਤੇ ਗਏ ਹਨ।

ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਨੇ ਸੰਯੁਕਤ ਕੰਟਰੋਲ ਰੂਮ ਬੱਸਾਂ ਦੀ ਰਫ਼ਤਾਰ ਸਣੇ ਹੋਰ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੀ ਜਾਰੀ ਕੀਤੀ ਗਈ ਕਵਾਇਦ ਦੀ ਪੁਸ਼ਟੀ ਕੀਤੀ ਹੈ। ਮਿਨਹਾਸ ਨੇ ਦੱਸਿਆ ਕਿ ਬਿਨਾ ਜੀਪੀਐਸ ਅਤੇ ਸਪੀਡ ਗਵਰਨਰ ਤੋਂ ਬਿਨਾਂ ਕਿਸੇ ਬੱਸ ਦੀ ਵੀ ਪਾਸਿੰਗ ਨਹੀਂ ਹੋਵੇਗੀ। ਇਸ ਕਾਰਨ ਨਿੱਜੀ ਬੱਸ ਆਪਰੇਟਰਾਂ ਨੂੰ ਹਰ ਹਾਲ ਵਿਚ ਜੀਪੀਐਸ ਅਤੇ ਸਪੀਡ ਗਵਰਨਰ ਇੰਸਟਾਲ ਕਰਾਉਣੇ ਹੀ ਹੋਣਗੇ। ਜੀਪੀਐਸ ਇੰਸਟਾਲ ਹੋਣ ਤੋਂ ਬਾਅਦ ਨਿੱਜੀ ਬੱਸਾਂ ਵੀ ਸੰਯੁਕਤ ਕੰਟਰੋਲ ਰੂਮ ਨਾਲ ਜੁਡ਼ ਜਾਵੇਗੀ ਅਤੇ ਬੱਸਾਂ ਦੀ ਰਫ਼ਤਾਰ ਸਣੇ ਹੋਰ ਗਤੀਵਿਧੀਆਂ ਨੂੰ ਲਗਾਤਾਰ ਮਾਨੀਟਰ ਕੀਤਾ ਜਾਵੇਗਾ।

80 ਕਿਮੀ ਤੋਂ ਜ਼ਿਆਦਾ ਰਫ਼ਤਾਰ ’ਤੇ ਕੰਟਰੋਲ ਰੂਮ ’ਚ ਪਹੁੰਚਿਆ ਜਾਂਦਾ ਹੈ ਮੈਸੇਜ

ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਜੀਪੀਐਸ ਲਗਾਉਣ ਤੋਂ ਬਾਅਦ ਬੱਸਾਂ ਦੀ ਰਫ਼ਤਾਰ ਅਤੇ ਉਨ੍ਹਾਂ ਦੇ ਰੁਕਣ ਦੇ ਸਥਾਨ ਨੂੰ ਪੂਰੀ ਤਰ੍ਹਾਂ ਨਾਲ ਮਾਨੀਟਰ ਕੀਤਾ ਜਾ ਰਿਹਾ ਹੈ। ਬੱਸ ਦੀ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਧਦੇ ਹੀ ਕੰਟਰੋਲ ਰੂਮ ਵਿਚ ਮੈਸੇਜ ਪਹੁੰਚ ਰਿਹਾ ਹੈ ਅਤੇ ਡਰਾਈਵਰ ਦੀ ਜਵਾਬ ਤਲਬੀ ਵੀ ਕੀਤੀ ਜਾ ਰਹੀ ਹੈ।

ਨਿੱਜੀ ਆਪਰੇਟਰ ਹੁਣ ਵੀ ਚਲਾ ਰਹੇ ਹਨ ਬੱਸਾਂ

ਹਾਲਾਂਕਿ ਨਿੱਜੀ ਬੱਸਾਂ ਵਿਚ ਫਿਲਹਾਲ ਜੀਪੀਐਸ ਲੱਗੇ ਹੋਣ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਸੂੁਬੇ ਦੀ ਛੋਟੀ ਸਡ਼ਕਾਂ ਉਪਰ ਵੀ ਨਿੱਜੀ ਬੱਸ ਆਪਰੇਟਰਾਂ ਦੀ ਸੁਪਰ ਡੀਲਕਸ ਬੱਸਾਂ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਜ਼ਿਆਦਾ ਰਫ਼ਤਾਰ ਨਾਲ ਭੱਜਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ।

Posted By: Tejinder Thind