ਮਨੀਸ਼ ਸ਼ਰਮਾ, ਜਲੰਧਰ : ਜੇਕਰ ਇੰਨੀਂ ਦਿਨੀਂ ਤੁਸੀਂ ਸੋਸ਼ਲ ਮੀਡੀਆ 'ਤੇ ਦੇਖੋਗੇ ਤਾਂ ਹਰ ਪਾਸੇ ਤੁਹਾਨੂੰ ਇਕ ਹੀ ਨਾਮ ਛਾਇਆ ਹੋਇਆ ਦਿਸੇਗਾ 'ਬਿਨੋਦ'। ਇਸਨੂੰ ਹੈਸ਼ਟੈਗ ਬਣਾ ਕੇ ਲੋਕ ਜੋਕਸ ਵੀਡੀਓ ਅਤੇ ਕਈ ਤਰ੍ਹਾਂ ਦੇ ਮੀਮਜ਼ ਸ਼ੇਅਰ ਕਰ ਰਹੇ ਹਨ। ਫੇਸਬੁੱਕ, ਟਵਿੱਟਰ ਤੋਂ ਲੈ ਕੇ ਇੰਸਟਾਗ੍ਰਾਮ 'ਤੇ 'ਬਿਨੋਦ' ਦੀ ਧੂਮ ਹੈ। ਹਰ ਕੋਈ ਇਹ ਜਾਨਣ ਦਾ ਇਛੁੱਕ ਹੈ ਕਿ ਆਖ਼ਰ 'ਬਿਨੋਦ' ਹੈ ਕੌਣ? ਇਸ ਟ੍ਰੈਂਡ ਦੇ ਨਾਲ ਸੋਸ਼ਲ ਮੀਡੀਆ 'ਤੇ ਲੱਖਾਂ ਕੁਮੈਂਟਸ ਹੋ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਹੋ ਰਹੀਆਂ ਹਨ।

ਪੰਜਾਬ ਪੁਲਿਸ ਨੂੰ ਵੀ ਇਹ ਟ੍ਰੈਂਡ ਪਸੰਦ ਆਇਆ ਹੈ। ਪੁਲਿਸ ਨੇ ਲੋਕਾਂ ਨੂੰ ਇਹ ਤਾਂ ਨਹੀਂ ਦੱਸਿਆ ਕਿ ਜਿਸ 'ਬਿਨੋਦ' ਨੂੰ ਉਹ ਲੱਭ ਰਹੇ ਹਨ, ਉਹ ਕੌਣ ਹੈ, ਪਰ ਇਸੀ ਬਹਾਨੇ ਲੋਕਾਂ ਨੂੰ ਟ੍ਰੈਫਿਕ ਨਿਯਮ ਅਤੇ ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। 'ਬਿਨੋਦ' ਦੇ ਸਪੈਲਿੰਗ ਨੂੰ ਐਬਰੀਵੇਸ਼ਨ 'ਚ ਬਦਲਦੇ ਹੋਏ ਪੰਜਾਬ ਪੁਲਿਸ ਨੇ ਇਸਦਾ ਮਤਲਬ ਦੱਸਿਆ ਹੈ, ਜਿਸਨੂੰ ਉਨ੍ਹਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੇ ਸ਼ਹਿਰਾਂ 'ਚ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।

ਪੰਜਾਬ ਪੁਲਿਸ ਨੇ ਇਹ ਦੱਸਿਆ 'ਬਿਨੋਦ' ਦਾ ਮਤਲਬ

B - Buckle up the seat belt before driving (ਡਰਾਈਵਿੰਗ ਤੋਂ ਪਹਿਲਾਂ ਸੀਟ ਬੈਲਟ ਲਗਾਓ)

I- Informed Police About Any Suspicious Activity (ਕਿਸੀ ਵੀ ਸ਼ੱਕੀ ਗਤੀਵਿਧੀ ਬਾਰੇ ਪੁਲਿਸ ਨੂੰ ਸੂਚਿਤ ਕਰੋ)

N- Never Drunk And Drive (ਕਦੇ ਵੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ)

O- Obe Kovid Guidelines (Follow Corona Guidelines.) (ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ ਦਾ ਪਾਲਣ ਕਰੋ)

D-Dial 112 For Any Police Help (ਪੁਲਿਸ ਸਹਾਇਤਾ ਲਈ 112 ਨੰਬਰ ਡਾਇਲ ਕਰੋ)

ਐੱਸਬੀਆਈ, ਪੇਟੀਐੱਮ ਤੇ ਮੁੰਬਈ ਪੁਲਿਸ ਵੀ ਕਰ ਚੁੱਕੀ ਹੈ ਇਸਤੇਮਾਲ

ਸਟੇਟ ਬੈਂਕ ਆਫ ਇੰਡੀਆ ਨੇ ਟਵੀਟ ਕੀਤਾ, ਜੇਕਰ ਸਾਰੇ 'ਬਿਨੋਦ' ਵਾਂਗ ਵਿਵਹਾਰ ਕਰਨਗੇ ਤਾਂ ਉਨ੍ਹਾਂ ਨਾਲ ਘੱਟ ਧੋਖੇ ਹੋਣਗੇ। 'ਬਿਨੋਦ' ਸੋਸ਼ਲ ਮੀਡੀਆ 'ਤੇ ਆਪਣਾ ਨਾਮ ਸ਼ੇਅਰ ਕਰਦਾ ਹੈ, ਆਪਣੀ ਬੈਂਕ ਡਿਟੇਲਸ ਨਹੀਂ। ਪੇਟੀਐੱਮ ਨੇ ਤਾਂ ਗੱਬਰ ਨਾਮਕ ਇਕ ਯੂਜ਼ਰ ਦੇ 'ਬਿਨੋਦ' ਨਾਮ ਰੱਖਣ ਦੀ ਚੁਣੌਤੀ ਦੇਣ 'ਤੇ ਆਪਣੇ ਟਵਿੱਟਰ ਹੈਂਡਲ ਦਾ ਨਾਮ 'ਬਿਨੋਦ' ਕਰ ਲਿਆ। ਮੁੰਬਈ ਪੁਲਿਸ ਨੇ ਵੀ ਆਨਲਾਈਨ ਸੇਫਟੀ ਬਾਰੇ ਜਾਗਰੂਕ ਕਰਨ ਲਈ 'ਬਿਨੋਦ' ਨਾਮ ਤੋਂ ਟਵੀਟ ਕਰਦੇ ਹੋਏ ਲਿਖਿਆ, ਡੀਅਰ 'ਬਿਨੋਦ', ਸਾਨੂੰ ਉਮੀਦ ਹੈ ਕਿ ਤੁਹਾਡਾ ਨਾਮ ਤੁਹਾਡਾ ਪਾਸਵਰਡ ਨਹੀਂ ਹੋਵੇਗਾ, ਇਹ ਬਹੁਤ ਵਾਇਰਲ ਹੋ ਰਿਹਾ ਹੈ, ਇਸਨੂੰ ਬਦਲੋ।

ਕੌਣ ਹੈ 'ਬਿਨੋਦ', ਕਿਵੇਂ ਆਇਆ ਚਰਚਾ 'ਚ

'ਬਿਨੋਦ' ਹੈਸ਼ਟੈਗ ਦੇ ਅਚਾਨਕ ਸੋਸ਼ਲ ਮੀਡੀਆ ਟ੍ਰੈਂਡ ਬਣਨ ਪਿੱਛੇ ਕਾਰਨ ਇਹ ਹੈ ਕਿ ਬਿਨੋਦ ਠਾਰੂ ਨਾਮਕ ਇਕ ਸਖ਼ਸ਼ ਯੂ-ਟਿਊਬ ਵੀਡੀਓਜ਼ ਦੇ ਕੁਮੈਂਟ ਸੈਕਸ਼ਨ 'ਚ ਜਾ ਕੇ ਸਿਰਫ਼ ਆਪਣਾ ਨਾਮ ਭਾਵ 'ਬਿਨੋਦ' ਲਿਖਦਾ ਹੈ। 'ਸਲੇ ਪੁਆਇੰਟ' ਨਾਮ ਨਾਲ ਯੂ-ਟਿਊਬ ਚਲਾਉਣ ਵਾਲੇ ਅਭਯੂਦਯ ਤੇ ਗੌਤਮੀ ਨੇ ਇਸਨੂੰ ਦੇਖਿਆ। ਖ਼ਾਸ ਗੱਲ ਇਹ ਸੀ ਕਿ ਕੁਮੈਂਟ ਸੈਕਸ਼ਨ 'ਚ ਬਿਨੋਦ ਨਾਮ ਨੂੰ ਸੱਤ ਲਾਈਕ ਵੀ ਮਿਲੇ ਸੀ। ਉਨ੍ਹਾਂ ਨੇ ਇਕ ਵੀਡੀਓ ਬਣਾਇਆ, ਜਿਸ 'ਚ ਦੱਸਿਆ ਕਿ ਜ਼ਿਆਦਾਤਰ ਭਾਰਤੀ ਕੁਮੈਂਟ ਬਾਕਸ 'ਚ ਕੁਝ ਨਾ ਕੁਝ ਲਿਖਦੇ ਰਹਿੰਦੇ ਹਨ। ਉਨ੍ਹਾਂ ਨੇ ਇਸ 'ਚ ਬਿਨੋਦ ਠਾਰੂ ਦਾ ਉਦਾਹਰਨ ਦਿੱਤਾ। ਇਸ 'ਤੇ ਲੋਕਾਂ ਨੇ ਬਿਨੋਦ ਨੂੰ ਹੈਸ਼ਟੈਗ ਬਣਾ ਕੇ ਉਸਦੀ ਖਿਚਾਈ ਸ਼ੁਰੂ ਕਰ ਦਿੱਤੀ। ਇਸਤੋਂ ਬਾਅਦ ਲੋਕ ਧੜਾਧੜ ਇਸ ਹੈਸ਼ਟੈਗ ਦਾ ਇਸਤੇਮਾਲ ਕਰਕੇ ਜੋਕਸ ਅਤੇ ਮੀਮਜ਼ ਸ਼ੇਅਰ ਕਰਨ ਲੱਗੇ।

Posted By: Ramanjit Kaur