ਸੀਨੀਅਰ ਸਟਾਫ ਰਿਪੋਰਟਰ, ਜਲੰਧਰ: ਕੰਨਿਆ ਮਹਾਵਿਦਿਆਲਾ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਦੁਆਰਾ ਪਿਛਲੇ ਕਈ ਸਾਲਾਂ ਤੋਂ ਕਾਲਜ ਕੈਂਪਸ ਦੇ ਵਿਚ ਲੋੜਵੰਦ ਵਿਦਿਆਰਥਣਾਂ ਲਈ ਮੁਫ਼ਤ ਬੁੱਕ ਬੈਂਕ ਚਲਾਇਆ ਜਾ ਰਿਹਾ ਹੈ। ਬੁੱਕ ਬੈਂਕ ਦੁਆਰਾ ਹਰ ਸਮੈਸਟਰ 'ਚ ਵਿਦਿਆਰਥਣਾਂ ਦੀ ਸਹੂਲਤ ਲਈ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਲੋੜ ਅਨੁਸਾਰ ਮੁਫਤ 'ਚ ਵੰਡੀਆਂ ਜਾਂਦੀਆਂ ਹਨ ਤੇ ਇਸ ਸਮੈਸਟਰ ਦੌਰਾਨ ਹੁਣ ਤਕ 500 ਤੋਂ ਵੀ ਵੱਧ ਪੁਸਤਕਾਂ ਵੰਡੀਆਂ ਜਾ ਚੁਕੀਆਂ ਹਨ ਤੇ ਇਹ ਪਰਉਪਕਾਰੀ ਸਿਲਸਿਲਾ ਨਿਰੰਤਰ ਜਾਰੀ ਹੈ।

ਵਿਦਿਆਲਾ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਬੁੱਕ ਬੈਂਕ ਦੇ ਅੰਤਰਗਤ ਵਿਦਿਆਰਥਣਾਂ ਦੁਆਰਾ ਆਪਣੀਆਂ ਪਿਛਲੀਆਂ ਜਮਾਤਾਂ ਦੇ ਸਿਲੇਬਸ ਨਾਲ ਸਬੰਧਤ ਬੁੱਕ ਬੈਂਕ 'ਚ ਜਮਾਂ੍ਹ ਕਰਵਾਈਆਂ ਗਈਆਂ ਪੁਸਤਕਾਂ ਨੂੰ ਲੋੜਵੰਦ ਵਿਦਿਆਰਥਣਾਂ ਵੱਲੋਂ ਪ੍ਰਰਾਪਤ ਕਰਕੇ ਆਪਣੀ ਸਿੱਖਿਆ ਨਿਰਵਿਘਨ ਜਾਰੀ ਰੱਖੀ ਜਾ ਰਹੀ ਹੈ। ਵਿਦਿਆਰਥਣਾਂ ਦੁਆਰਾ ਵੱਖ-ਵੱਖ ਵਿਸ਼ਿਆਂ ਜਿਵੇਂ ਅੰਗਰੇਜ਼ੀ, ਇਤਿਹਾਸ, ਕੈਮਿਸਟਰੀ, ਫਿਜ਼ੀਕਸ, ਪੰਜਾਬੀ, ਹਿੰਦੀ, ਪੋਲੀਟੀਕਲ ਸਾਇੰਸ, ਇਕਨਾਮਿਕਸ, ਗਣਿਤ ਆਦਿ ਦੀਆਂ ਕਿਤਾਬਾਂ ਪ੍ਰਰਾਪਤ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨਾਂ੍ਹ ਇਸ ਸਫ਼ਲ ਆਯੋਜਨ ਲਈ ਡਾ. ਮਧੂਮੀਤ, ਡੀਨ ਸਟੂਡੈਂਟ ਵੈੱਲਫੇਅਰ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।