ਸੀਨੀਅਰ ਸਟਾਫ ਰਿਪੋਰਟਰ, ਜਲੰਧਰ: ਲਾਇਲਪੁਰ ਖਾਲਸਾ ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਅਕਸ਼ਿਤ ਪੁਰੀ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਲਈ ਫੁੱਲਾਂ ਦੀ ਵਿਵਸਥਾ ਬਾਰੇ ਵਰਕਸ਼ਾਪ ਲਗਾਈ ਗਈ। ਦਿਨ ਦੀ ਸ਼ੁਰੂਆਤ ਸਮਰਿਧੀ ਰਾਓ ਵੱਲੋਂ ਵਿਦਿਆਰਥੀਆਂ ਦੇ ਸਵਾਗਤ ਨਾਲ ਕੀਤੀ ਗਈ ਅਤੇ ਡੀਨ ਹੋਟਲ ਮੈਨੇਜਮੈਂਟ ਦੀਪਕ ਪਾਲ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ । ਜਿੱਥੇ ਤਕ ਫੁੱਲ ਉਦਯੋਗ ਦਾ ਸਬੰਧ ਹੈ, ਸਰੋਤ ਵਿਅਕਤੀ ਸੂਰਿਆ ਇੱਕ ਪ੍ਰਸਿੱਧ ਨਾਮ ਹੈ । ਉਹ ਪਿਛਲੇ ਵੀਹ ਸਾਲ ਤੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਿਹਾ ਹੈ। ਉਨਾਂ੍ਹ ਕਿਹਾ ਕਿ ਫੁੱਲਾਂ ਨੂੰ ਬੱਚਿਆਂ ਵਾਂਗ ਸੰਭਾਲਣਾ ਚਾਹੀਦਾ ਹੈ, ਉਨਾਂ੍ਹ ਨੂੰ ਪਿਆਰ ਕਰਨਾ ਚਾਹੀਦਾ ਹੈ, ਉਨਾਂ੍ਹ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਉਨਾਂ੍ਹ ਨੂੰ ਖਿੜਨ ਦਿਓ। ਇਸ ਸੈਸ਼ਨ ਦੌਰਾਨ ਅਸ਼ੋਕ, ਮਨਮੋਹਨਜੀਤ ਸਿੱਧੂ, ਅਕਸ਼ਿਤ ਪੁਰੀ, ਸ਼ਿਵੰਦਰਪ੍ਰਰੀਤ ਤੇ ਸਿਮਰਨ ਸੂਦ ਹਾਜ਼ਰ ਸਨ ਤੇ ਵਿਦਿਆਰਥੀਆਂ ਨੂੰ ਪੇ੍ਰਿਤ ਕੀਤਾ। ਇਸ ਮੌਕੇ ਅਰਸ਼ਦੀਪ ਸਿੰਘ, ਐੱਚਓਡੀ ਹੋਟਲ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਅਗਾਂਹਵਧੂ ਨੋਟ ਨਾਲ ਵਰਕਸ਼ਾਪ ਦੀ ਸਮਾਪਤੀ ਕੀਤੀ ਗਈ। ਸੁਖਬੀਰ ਸਿੰਘ ਚੱਠਾ, ਡਾਇਰੈਕਟਰ ਅਕਾਦਮਿਕ ਮਾਮਲੇ, ਐੱਲਕੇਸੀਟੀਸੀ ਨੇ ਅਜਿਹੀ ਸਫਲ ਵਰਕਸ਼ਾਪ ਲਈ ਵਿਦਿਆਰਥੀਆਂ ਤੇ ਵਿਭਾਗ ਨੂੰ ਵਧਾਈ ਦਿੱਤੀ। ਡਾ. ਐੱਸਕੇ ਸੂਦ, ਡਾਇਰੈਕਟਰ, ਐੱਲਕੇਸੀਟੀਸੀ ਨੇ ਅਜਿਹੀ ਨਵੀਨਤਾਕਾਰੀ ਵਰਕਸ਼ਾਪ ਦੀ ਸ਼ਲਾਘਾ ਕੀਤੀ।
ਕੇਸੀਐੱਲਟੀਸੀ 'ਚ ਫੁੱਲਾਂ ਦੇ ਪ੍ਰਬੰਧ ਸਬੰਧੀ ਵਰਕਸ਼ਾਪ
Publish Date:Tue, 07 Feb 2023 07:04 PM (IST)
