ਸੀਨੀਅਰ ਸਟਾਫ ਰਿਪੋਰਟਰ, ਜਲੰਧਰ: ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਨੇ ਜੰਮੂ ਯੂਨੀਵਰਸਿਟੀ ਵਿਖੇ ਕਰਵਾਈ ਗਈ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਯੂਥ ਫੈਸਟ-2023 ਲਈ ਓਵਰਆਲ ਫਰਸਟ ਰਨਰ-ਅੱਪ ਟਰਾਫੀ ਜਿੱਤ ਲਈ ਹੈ। ਯੁਵਾ ਮਾਮਲਿਆਂ ਤੇ ਖੇਡਾਂ ਦੇ ਕੇਂਦਰੀ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੇ ਐੱਲਪੀਯੂ ਦੀਆਂ ਸੱਭਿਆਚਾਰਕ ਗਤੀਵਿਧੀਆਂ ਦੇ ਵਿਦਿਆਰਥੀਆਂ ਨੂੰ ਟਰਾਫੀ ਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ।

ਐੱਲਪੀਯੂ ਨੂੰ ਸਾਹਿਤਕ ਸਮਾਗਮਾਂ 'ਚ ਓਵਰਆਲ ਚੈਂਪੀਅਨ ਵੀ ਘੋਸ਼ਿਤ ਕੀਤਾ ਗਿਆ ਹੈ ਤੇ ਸੰਗੀਤ, ਸੱਭਿਆਚਾਰਕ ਪੋ੍ਸ਼ੇਸ਼ਨ, ਥੀਏਟਰ, ਡਾਂਸ ਅਤੇ ਫਾਈਨ ਆਰਟਸ ਪ੍ਰਤੀਯੋਗਤਾਵਾਂ ਦੇ ਈਵੈਂਟਸ 'ਚ ਪਹਿਲੇ ਉਪ ਜੇਤੂ। ਇਸ ਵਾਸਤੇ ਉੱਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਜ਼ੋਨ ਦੀਆਂ 18 ਯੂਨੀਵਰਸਿਟੀਆਂ ਦੇ ਸੈਂਕੜੇ ਵਿਦਿਆਰਥੀਆਂ ਨੇ 28 ਵਰਗਾਂ 'ਚ ਭਾਗ ਲਿਆ।

ਅਣਥੱਕ ਅਭਿਆਸਾਂ ਤੇ ਬਿਹਤਰੀਨ ਪ੍ਰਤਿਭਾ ਦੇ ਨਾਲ ਐੱਲਪੀਯੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਹੋਰ ਭਾਗੀਦਾਰੀ ਅਤੇ ਜਿੱਤਾਂ ਲਈ ਫੈਸਟ ਦੀਆਂ ਕੁੱਲ 28 ਪ੍ਰਤੀਯੋਗੀ ਸ਼ੇ੍ਣੀਆਂ ਵਿੱਚੋਂ 25 ਵਿੱਚ ਚੋਟੀ ਦੀਆਂ ਪੁਜ਼ੀਸ਼ਨਾਂ ਜਿੱਤੀਆਂ।

ਆਪਣੀ ਜੇਤੂ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੇਸ਼ੇਵਰ ਪੋ੍ਗਰਾਮਾਂ ਦੇ ਐੱਲਪੀਯੂ ਦੇ ਵਿਦਿਆਰਥੀਆਂ ਨੇ ਲਾਈਟ ਵੋਕਲ, ਡਿਬੇਟ, ਮਾਈਮ, ਕੋਲਾਜ ਮੇਕਿੰਗ, ਕਲੇ ਮਾਡਿਲੰਗ, ਰੰਗੋਲੀ ਤੇ ਇੰਸਟਾਲੇਸ਼ਨ ਮੁਕਾਬਲਿਆਂ ਵਿੱਚ 7 ਸੋਨ ਮੈਡਲ ਜਿੱਤੇ। ਪੱਛਮੀ ਸੋਲੋ, ਭਾਰਤੀ ਸਮੂਹ ਗੀਤ, ਲੋਕ ਆਰਕੈਸਟਰਾ, ਪੱਛਮੀ ਸਾਜ਼, ਲੋਕ ਨਾਚ, ਵਨ-ਐਕਟ ਪਲੇ, ਸਕਿੱਟ, ਮੌਕੇ 'ਤੇ ਪੇਂਟਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਫੋਟੋਗ੍ਰਾਫੀ, ਮਹਿੰਦੀ ਤੇ ਸੱਭਿਆਚਾਰਕ ਯਾਤਰਾ 'ਚ 13 ਚਾਂਦੀ ਦੇ ਮੈਡਲ ਤੇ ਕਇਜ਼, ਕਲਾਸੀਕਲ ਵੋਕਲ, ਕਲਾਸੀਕਲ ਇੰਸਟਰੂਮੈਂਟਲ (ਪ੍ਰਕਸ਼ਨ), ਕਲਾਸੀਕਲ ਡਾਂਸ ਤੇ ਭਾਸ਼ਣ ਦੀਆਂ ਸ਼੍ਰੇਣੀਆਂ 'ਚ 5 ਕਾਂਸੀ ਦੇ ਮੈਡਲ ਜਿਤੇ।

ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਐੱਲਪੀਯੂ ਦੀ ਪ੍ਰਰੋ. ਚਾਂਸਲਰ ਰਸ਼ਮੀ ਮਿੱਤਲ ਨੇ ਕਿਹਾ ਕਿ ਐੱਲਪੀਯੂ ਇਸ ਵੱਕਾਰੀ ਪ੍ਰਰਾਪਤੀ ਦਾ ਸਿਹਰਾ ਯੂਨੀਵਰਸਿਟੀ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਤੇ ਉਨਾਂ੍ਹ ਦੇ ਸਲਾਹਕਾਰਾਂ ਨੂੰ ਦਿੰਦਾ ਹੈ। ਐੱਲਪੀਯੂ ਦੇ ਵਿਦਿਆਰਥੀ ਹਮੇਸ਼ਾ ਉੱਤਮਤਾ 'ਚ ਆਪਣੀ ਸਮਰੱਥਾ ਨੂੰ ਸਾਬਤ ਕਰਦੇ ਰਹਿੰਦੇ ਹਨ। ਮੈਂ ਉਨਾਂ੍ਹ ਲਈ ਉਨਾਂ੍ਹ ਦੇ ਭਵਿੱਖ ਦੇ ਸਾਰੇ ਯਤਨਾਂ 'ਚ ਸਫਲਤਾ ਦੀ ਕਾਮਨਾ ਕਰਦੀ ਹਾਂ।