ਸੀਨੀਅਰ ਸਟਾਫ ਰਿਪੋਰਟਰ, ਜਲੰਧਰ: ਏਪੀਜੇ ਕਾਲਜ ਆਫ਼ ਫਾਈਨ ਆਰਟਸ ਸਾਬਕਾ ਵਿਦਿਆਰਥਣ ਜਾਨ੍ਹਵੀ ਅਗਰਵਾਲ ਆਪਣੀ ਪ੍ਰਤਿਭਾ ਨੂੰ ਨਿਖਾਰਦਿਆਂ ਲਗਾਤਾਰ ਵੱਡੀਆਂ ਪ੍ਰਰਾਪਤੀਆਂ ਕਰ ਰਹੀ ਹੈ। ਜਾਨ੍ਹਵੀ ਅਗਰਵਾਲ ਨੂੰ ਲਾਅ ਐਕਸਲੇਂਸੀਆ ਬ੍ਾਂਡ ਵੱਲੋਂ ਆਈਕੋਨਿਕ ਐਂਕਰ ਚੁਣਿਆ ਗਿਆ ਹੈ, ਉਸ ਨੂੰ ਐਂਕਰਿੰਗ ਦੇ ਖੇਤਰ 'ਚ ਸਰਵੋਤਮ ਹੋਣ ਕਾਰਨ ਇਹ ਸਨਮਾਨ ਪ੍ਰਰਾਪਤ ਹੋਇਆ ਹੈ। ਆਨਲਾਈਨ ਯੁਵਾ ਸੰਸਦ 'ਚ ਜਾਨ੍ਹਵੀ ਨੇ ਰਾਜ ਪੱਧਰ 'ਤੇ ਦੂਜਾ ਅਤੇ ਖੇਤਰੀ ਪੱਧਰ 'ਤੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਸ ਪ੍ਰਰਾਪਤੀ ਕਾਰਨ ਜਾਨ੍ਹਵੀ ਨੂੰ 23-24 ਫਰਵਰੀ ਨੂੰ ਦਿੱਲੀ ਸੰਸਦ ਭਵਨ ਆਉਣ ਦਾ ਸੁਨਹਿਰੀ ਮੌਕਾ ਵੀ ਮਿਲ ਰਿਹਾ ਹੈ। ਪਿ੍ਰੰਸੀਪਲ ਡਾ. ਨੀਰਜਾ ਢੀਂਗਰਾ ਨੇ ਜਾਨ੍ਹਵੀ ਅਗਰਵਾਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਅਤੇ ਕਾਲਜ ਦਾ ਨਾਂਅ ਰੌਸ਼ਨ ਕਰਨ ਲਈ ਕਿਹਾ। ਉਨਾਂ੍ਹ ਜਾਨ੍ਹਵੀ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਜਾਨ੍ਹਵੀ ਅਗਰਵਾਲ ਆਪਣੀ ਸਫਲਤਾ ਦਾ ਸਿਹਰਾ ਏਪੀਜੇ ਕਾਲਜ ਵਿਚ ਲਗਾਤਾਰ ਮਿਲੇ ਮੌਕਿਆਂ ਨੂੰ ਦਿੰਦੀ ਹੈ, ਜਿਸ ਨੇ ਉਸ ਨੂੰ ਆਪਣੇ ਆਤਮਵਿਸ਼ਵਾਸ ਨੂੰ ਵਧਾਉਣ ਅਤੇ ਸਟੇਜ 'ਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਦਿੱਤਾ, ਖਾਸ ਤੌਰ 'ਤੇ ਫੈਸ਼ਨ ਸ਼ੋਅ ਲਾਵਨਿਆ ਵਿਚ ਐਂਕਰਿੰਗ ਕਰਨ ਦਾ ਮੌਕਾ ਮਿਲਿਆ। ਉਨਾਂ੍ਹ ਆਪਣੀ ਸਫ਼ਲਤਾ ਦਾ ਰਾਜ਼ ਵੀ ਡਾ. ਨਵਜੋਤ ਦਿਓਲ ਵੱਲੋਂ ਮਿਲੇ ਨਿਰੰਤਰ ਮਾਰਗਦਰਸ਼ਨ ਨੂੰ ਦੱਸਿਆ।
ਏਪੀਜੇ ਕਾਲਜ ਦੀ ਸਾਬਕਾ ਵਿਦਿਆਰਥਣ ਰਚ ਰਹੀ ਇਤਿਹਾਸ
Publish Date:Tue, 07 Feb 2023 06:41 PM (IST)
