ਜਲੰਧਰ, ਜੇਐੱਨਐੱਨ : ਟੋਕੀਓ ਓਲੰਪਿਕ ’ਚ ਭਾਰਤ ਨੂੰ ਜੈਵਲਿਨ ਥ੍ਰੋ (javelin throw) ’ਚ ਗੋਲਡ ਮੈਡਲ ਦਵਾਉਣ ਵਾਲੇ ਨਰੀਜ ਚੋਪੜਾ ਐੱਲਪੀਯੂ ਪਹੁੰਚੇ ਹਨ। ਯੂਨੀਵਰਸਿਟੀ ’ਚ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਐੱਲਪੀਯੂ ਦੇ ਵਿਦਿਆਰਥੀ ਨੂੰ ਅੱਜ ਯੂਨੀਵਰਸਿਟੀ ਵੱਲੋਂ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਨੂੰ ਸਨਮਾਨਿਤ ਕਰਨ ਲਈ ਯੂਨੀਵਰਸਿਟੀ ’ਚ ਸਮਾਗਮ ਵੀ ਰੱਖਿਆ ਗਿਆ ਹੈ। ਨੀਰਜ ਚੋਪੜਾ ਨੂੰ ਗੋਲਡ ਮੈਡਲ ਜਿੱਤਣ ’ਤੇ ਯੂਨੀਵਰਸਿਟੀ ਵੱਲੋਂ 50 ਲੱਖ ਦਾ ਇਨਾਮ ਮਿਲੇਗਾ। ਭਾਰਤੀ ਪੁਰਸ਼ ਹਾਕੀ ਟੀਮ ਦੇ ਦੱਸ ਮੈਂਬਰਾਂ ਨੂੰ ਕੁੱਲ 85 ਲੱਖ ਰੁਪਏ ਦਿੱਤਾ ਜਾਣਗੇ।

ਦੱਸਣਯੋਗ ਹੈ ਕਿ ਯੂਨੀਵਰਸਿਟੀ ਆਪਣੇ ਸਾਰੇ ਓਲੰਪਿਕ ਮੈਡਲ ਜੇਤੂ ਵਿਦਿਆਰਥੀਆਂ ਨੂੰ 1.75 ਕਰੋੜ ਰੁਪਏ ਦੀ ਨਕਦ ਪੁਰਸਕਾਰ ਪ੍ਰਦਾਨ ਕਰੇਗੀ। ਖਿਡਾਰੀਆਂ ਨੂੰ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਖ਼ਿਡਾਰੀਆਂ ਨੂੰ ਸੰਬੋਧਿਤ ਕਰਨਗੇ। ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਉਨ੍ਹਾਂ ਦੀ ਜਿੱਤ ਨੇ ਭਾਰਤ ਦਾ ਮਾਣ ਵਧਾਇਆ ਹੈ। ਵਿਦਿਆਰਥੀਆਂ ਨੇ ਇਤਿਹਾਸ ਰਚਿਆ ਹੈ।

Posted By: Rajnish Kaur