ਮੋਹਿੰਦਰ ਰਾਮ ਫੁਗਲਾਣਾ, ਜਲੰਧਰ : ਪੰਜਾਬ ਰੋਡਵੇਜ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਦੇ 27 ਡਿੱਪੂਆ ਅੱਗੇ ਗੇਟ ਰੈਲੀਆ ਕੀਤੀਆ ਗਈਆ। ਜਲੰਧਰ ਡਿੱਪੂ ਦੇ ਗੇਟ ਤੇ ਭਰਵੀ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਮੱਟੂ,ਡਿਪੂ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਸੈਕਟਰੀ ਚਾਨਣ ਸਿੰਘ, ਕੁਲਵਿੰਦਰ ਸਿੰਘ ਮਲਕੀਤ ਸਿੰਘਨੇ ਕਿਹਾ ਕਿ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਕਾਂਗਰਸ ਸਰਕਾਰ ਵਲੋਂ ਸਰਕਾਰ ਬਣਨ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮ ਪੱਕੇ ਕਰਨ ਦੇ ਖੋਖਲੇ ਦਾਅਵੇ ਕੀਤੇ ਗਏ ਸਨ। ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਦੂਜੇ ਪਾਸੇ ਨਵੇਂ ਬਣੇ ਮੁੱਖ ਮੰਤਰੀ ਵਲੋਂ ਕੱਚਾ ਪਿੱਲਾ ਐਕਟ ਠੇਕਾ ਮੁਲਾਜ਼ਮਾ ਤੇ ਥੋਪਿਆ ਜਾ ਰਿਹਾ ਹੈ ਜਿਸ ਕਰਕੇ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਹੈ ਅਤੇ ਥਾਂ ਥਾਂ ਸਰਕਾਰ ਦਾ ਵਿਰੋਧ ਹੋ ਰਿਹਾ ਹੈ ਸਰਕਾਰ ਵਲੋਂ ਐਕਟ ਵਿੱਚ ਸੋਧ ਕਰਨ ਦੀ ਥਾਂ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੀ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤਰੁੰਤ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਮੰਗਾਂ ਦਾ ਸਾਰਥਿਕ ਹੱਲ ਕੱਢਿਆ ਜਾਵੇ ਜੋ ਐਕਟ ਸਰਕਾਰ ਨੇ ਬਣਾਇਆ ਹੈ ਇਸ ਐਕਟ ਵਿੱਚ ਪੰਜਾਬ ਦਾ ਕੋਈ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਹੁੰਦਾ ਟਰਾਂਸਪੋਰਟ ਵਿਭਾਗ ਦੇ ਇੱਕ ਵੀ ਮੁਲਾਜ਼ਮ ਨੂੰ ਇਸ ਐਕਟ ਦਾ ਲਾਭ ਨਹੀਂ ਹੈ ਟਰਾਂਸਪੋਰਟ ਮਾਫੀਆ ਖਤਮ ਕਰਨ ਵਾਲੀ ਸਰਕਾਰ ਟਰਾਂਸਪੋਰਟ ਪੰਜਾਬ ਰੋਡਵੇਜ਼/ਪੀ ਆਰ ਟੀ ਸੀ ਨੂੰ ਖਤਮ ਕਰਨ ਵਿੱਚ ਲੱਗੀ ਹੈ ਜਿਸ ਦਾ ਸਬੂਤ ਬੋਰਡ ਅਤੇ ਕਾਰਪੋਰੇਸ਼ਨਾਂ ਨੂੰ ਐਕਟ ਵਿੱਚ ਬਾਹਰ ਰੱਖ ਕੇ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਕਿਨਾਰਾ ਕਰਨਾ ਅਤੇ ਕੱਚੇ ਪਿੱਲੇ ਐਕਟ ਵਿੱਚ 10 ਸਾਲ ਦੀ ਸ਼ਰਤ ਅਤੇ ਕੇਵਲ ਕੰਟਰੈਕਟ ਮੁਲਾਜ਼ਮਾਂ ਨੂੰ ਹੀ ਪੱਕਾ ਕਰਨਾ ਮੁਲਾਜ਼ਮ ਮਾਰੂ ਨੀਤੀਆਂ ਸ਼ਪਸ਼ਟ ਕਰਦਾ ਹੈ।

ਪਿਛਲੀ ਸਰਕਾਰ ਦੇ ਬਣਾਏ ਐਕਟ ਨੂੰ ਲਾਗੂ ਕਰਨ ਜਾ ਉਸ ਤੋਂ ਵੱਧ ਰਾਹਤ ਦੇਣ ਵਾਲਾ ਐਕਟ ਬਣਾਉਣ ਦੀ ਥਾਂ ਮੁਲਾਜ਼ਮ ਮਾਰੂ ਐਕਟ ਕਾਂਗਰਸ ਸਰਕਾਰ ਦੁਆਰਾ ਬਣਾਉਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਹੈ ਭਾਵੇਂ ਸਰਕਾਰ ਆਪਣੇ ਕੰਮਾਂ ਨੂੰ ਸਲਾਹ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਲੋਕਾਂ ਵਿੱਚ ਭਾਰੀ ਰੋਸ਼ ਹੈ ਅਤੇ ਹਕੀਕਤ ਕੁੱਝ ਹੋਰ ਹੈ ਜਿਵੇਂ ਕਿ ਟਰਾਂਸਪੋਰਟ ਵਿਭਾਗ ਵਿੱਚ ਸੁਧਾਰ ਕਰਨ ਲਈ ਟਾਇਮ ਟੇਬਲ ਵਿੱਚ ਸੁਧਾਰ ਕਰਨ ਦੀ ਗੱਲ ਹੈ ਜਿਸ ਵਿੱਚ ਵੀ ਕਾਫ਼ੀ ਖਾਮੀਆਂ ਹਨ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੀਆਂ ਸ਼ਿਫਟਾਂ ਅਨੁਸਾਰ ਟਾਈਮ ਟੇਬਲ ਨਹੀਂ ਬਣਿਆ ਅਤੇ ਨਾ ਹੀ ਇਸ ਵਿੱਚ 70-30 ਜਾ 60-40 ਦੀ ਰੇਸ਼ੋ ਨਜ਼ਰ ਆਉਂਦੀ ਹੈ। ਭਾਵੇਂ ਕਿ ਟਰਾਂਸਪੋਰਟ ਮੰਤਰੀ ਵਲੋਂ ਕੁੱਝ ਕੰਮ ਚੰਗੇ ਕੀਤੇ ਜਾ ਰਹੇ ਹਨ ਪ੍ਰੰਤੂ ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋਇਆ ਨਜ਼ਰ ਆਉਂਦਾ ਹੈ ਅਤੇ ਅਧਿਕਾਰੀਆਂ ਵਲੋਂ ਵਿਭਾਗਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਿੱਚ ਵੀ ਸਰਕਾਰ ਦੇ ਨਾਲ ਨਾਲ ਅਧਿਕਾਰੀ ਬਰਾਬਰ ਦਾ ਅੜਿੱਕਾ ਬਣ ਰਹੇ ਹਨ ਜਿਸ ਕਰਕੇ ਪਨਬੱਸ ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮਾ ਵੱਲੋਂ 23 ਨਵੰਬਰ ਦੀ ਅਣਮਿਥੇ ਸਮੇ ਦੀ ਹੜਤਾਲ ਰੱਖੀ ਗਈ ਸੀ ਪੰਜਾਬ ਸਰਕਾਰ ਵਲੋ ਟਰਾਂਸਪੋਰਟ ਮੰਤਰੀ ਪੰਜਾਬ ਨੇ 22 ਨਵੰਬਰ ਨੂੰ ਪਨਬੱਸ/ਪੀ ਆਰ ਟੀ ਸੀ ਦੇ ਨੁਮਾਇੰਦਿਆਂ ਨੂੰ ਮੀਟਿੰਗ ਕਰਕੇ ਪੱਕਾ ਕਰਨ ਲਈ ਸਾਰੀ ਪਾਲਸੀ ਬਣਾਉਣ ਅਤੇ ਆਉਂਣ ਵਾਲੀ ਪਹਿਲੀ ਕੈਬਨਿਟ ਮੀਟਿੰਗ ਜ਼ੋ ਹੁਣ 29 ਨਵੰਬਰ ਨੂੰ ਹੈ ਵਿੱਚ ਪੱਕਾ ਕਰਨ ਦਾ ਭਰੋਸਾ ਦਿੱਤਾ ਜਿਸ ਵਿੱਚ ਕੰਟਰੈਕਟ ਅਤੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਸਿੱਧਾ ਪੱਕਾ ਕਰਨ 'ਤੇ ਸਹਿਮਤੀ ਹੋਈ।

ਗੁਰਪ੍ਰਕਾਰ ਸਿੰਘ ਜਸਬੀਰ ਸਿੰਘ ਦਵਿੰਦਰ ਸਿੰਘ ਬਿਕਰਮਜੀਤ ਸਿੰਘ ਗੁਰਜੀਤ ਸਿੰਘ ਸਤਵਿੰਦਰ ਕੁਮਾਰ ਪ੍ਰਬਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਤਰਜ਼ ਤੇ ਹੁਣ ਚੰਡੀਗੜ੍ਹ ਟਰਾਂਸਪੋਰਟ ਵਿੱਚ ਵੀ ਨਿੱਜੀਕਰਨ ਦਾ ਕੋਹਾੜਾ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਤਿਆਰੀ ਹੈ ਚੰਡੀਗੜ੍ਹ ਦੀ ਟਰਾਂਸਪੋਰਟ ਯੂਨੀਅਨ ਵਲੋਂ ਜਨਗਣਨਾ ਇਸ ਖ਼ਿਲਾਫ਼ 29 ਨੂੰ ਧਰਨਾ ਰੱਖਿਆ ਗਿਆ ਹੈ। ਇਸ ਸਬੰਧੀ ਯੂਨੀਅਨ ਵਲੋਂ ਸਮਰਥਨ ਕੀਤਾ ਜਾਂਦਾ ਹੈ ਆਗੂਆਂ ਨੇ ਅੱਗੇ ਦੱਸਿਆ ਕਿ ਪਹਿਲਾਂ ਅਣਮਿੱਥੇ ਸਮੇਂ ਦੀ ਹੜਤਾਲ ਕੈਪਟਨ ਅਮਰਿੰਦਰ ਸਿੰਘ ਸਮੇਂ 10 ਦਿਨ ਦਾ ਸਮਾਂ ਮੰਗਣ ਤੇ ਪੌਸਟਪੌਨ ਕੀਤੀ ਗਈ ਸੀ ਫੇਰ ਟਰਾਂਸਪੋਰਟ ਮੰਤਰੀ ਪੰਜਾਬ ਰਾਜਾ ਅਮਰਿੰਦਰ ਸਿੰਘ ਵੜਿੰਗ ਨਾਲ ਮੀਟਿੰਗ ਕਰਕੇ ਨਵੇਂ ਬਣੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ 20 ਦਿਨ ਦਾ ਸਮਾਂ ਮੰਗਣ 'ਤੇ ਹੜਤਾਲ ਮੁਲਤਵੀ ਕੀਤੀ ਗਈ ਸੀ। ਹੁਣ ਫੇਰ ਟਰਾਂਸਪੋਰਟ ਮੰਤਰੀ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹੱਲ ਕਰਨ ਦੇ ਭਰੋਸੇ 'ਤੇ ਹੜਤਾਲ ਮੁਲਤਵੀ ਕੀਤੀ ਗਈ ਹੈ ਪ੍ਰੰਤੂ ਜੇਕਰ ਹੱਲ ਨਹੀਂ ਹੁੰਦਾ ਤਾਂ 30 ਨਵੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸਮੇਤ ਤਿੱਖੇ ਸੰਘਰਸ਼ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ ਜਿਸ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਮਹਿਕਮੇ ਦੀ ਹੋਵੇਗੀ। ਇਸ ਮੌਕੇ ਤਲਜੀਤ ਸਿੰਘ ਨਿਰਮਲ ਸਿੰਘ ਬਲਵਿੰਦਰ ਸਿੰਘ ਤੀਰਥ ਦਿਲਬਾਗ ਸਿੰਘ ਨਿਸ਼ਾਨ ਸਿੰਘ ਸੁਸ਼ੀਲ ਭਾੜੀਆ ਆਦਿ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Posted By: Rajnish Kaur