ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹਾਕੀ ਇੰਡੀਆ ਵੱਲੋਂ 13ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ 27 ਜੂਨ ਤੋਂ 7 ਜੁਲਾਈ 2023 ਤੱਕ ਓਡੀਸ਼ਾ ਦੇ ਸ਼ਹਿਰ ਰੁੜਕੇਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਚ ਭਾਗ ਲੈਣ ਵਾਲੀ ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਦੀ ਚੋਣ ਲਈ ਟਰਾਇਲ 27 ਮਈ ਨੂੰ ਸਵੇਰੇ 8 ਵਜੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਜਾਣਗੇ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਉਲੰਪੀਅਨ ਹਰਪ੍ਰ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਟਰਾਇਲਾਂ ਵਿਚ 1-1-2004 ਤੋਂ ਬਾਅਦ ਜੰਮੀਆਂ ਪੰਜਾਬ ਨਾਲ ਸਬੰਧਤ ਖਿਡਾਰਨਾਂ ਹੀ ਭਾਗ ਲੈ ਸਕਦੀਆਂ ਹਨ। ਟਰਾਇਲਾਂ ਵਿਚ ਭਾਗ ਲੈਣ ਵਾਲੀਆਂ ਖਿਡਾਰਨਾਂ ਚੋਣ ਟਰਾਇਲ ਸਮੇਂ ਆਪਣੇ ਅਸਲ ਦਸਤਾਵੇਜ਼ (ਆਧਾਰ ਕਾਰਡ, ਜਨਮ ਸਰਟੀਫੀਕੇਟ, ਸਕੂਲ਼ ਸਰਟੀਫੀਕੇਟ, ਸਕੂਲ/ਕਾਲਜ ਆਈਡੀ ਕਾਰਡ, ਚਾਰ ਪਾਸਪੋਰਟ ਸਾਈਜ਼ ਫੋਟੋਆਂ) ਨਾਲ ਲੈ ਕੇ ਆਉਣ। ਜਿਨ੍ਹਾਂ ਖਿਡਾਰਨਾਂ ਕੋਲ ਇਹ ਦਸਤਾਵੇਜ਼ ਨਹੀਂ ਹੋਣਗੇ, ਉਹ ਟਰਾਇਲਾਂ ਵਿਚ ਭਾਗ ਨਹੀਂ ਲੈ ਸਕਦੀਆਂ। ਚੁਣੀਆਂ ਗਈਆਂ ਖਿਡਾਰਨਾਂ ਦਾ ਕੋਚਿੰਗ ਕੈਂਪ ਵੀ ਲਗਾਇਆ ਜਾਵੇਗਾ।
Posted By: Sandip Kaur