ਜੇਐੱਨਐੱਨ, ਜਲੰਧਰ : ਸਿਹਤਮੰਦ ਰਹਿਣ ਲਈ ਮੌਸਮ ਦੇ ਨਾਲ-ਨਾਲ ਖਾਣ-ਪੀਣ ’ਚ ਵੀ ਬਦਲਾਅ ਜ਼ਰੂਰੀ ਹੈ। ਖ਼ਾਸ ਤੌਰ ’ਤੇ ਇਸ ਸਮੇਂ ਪੈ ਰਹੀ ਕੜਾਕੇ ਦੀ ਠੰਢ ’ਚ ਸਾਰਿਆਂ ਨੂੰ ਸਿਹਤ ਪ੍ਰਤੀ ਸੁਚੇਤ ਰਹਿੰਦੇ ਹੋਏ ਖਾਣ-ਪੀਣ ਦੀ ਚੋਣ ਕਰਨੀ ਚਾਹੀਦੀ ਹੈ। ਆਯੁਰਵੈਦ ’ਚ ਸਰਦੀ ਭਾਵ ਠੰਢ ਨੂੰ ਚੰਗੀ ਸਿਹਤ ਦਾ ਮੌਸਮ ਮੰਨਿਆ ਜਾਂਦਾ ਹੈ। ਇਹ ਪ੍ਰਾਣੀਆਂ ’ਚ ਨਵੀਂ ਸੂਚਨਾ ਦਾ ਸੰਚਾਰ ਕਰਦੀ ਹੈ। ਇਸ ਲਈ ਇਸ ਮੌਸਮ ’ਚ ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਹੀ ਭੋਜਨ ਦੀ ਚੋਣ ਕਰਕੇ ਤੁਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ।

ਡੀਏਵੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਪ੍ਰੋ. ਡਾ. ਗਗਨ ਠਾਕੁਰ ਕਹਿੰਦੇ ਹਨ ਕਿ ਆਯੁਰਵੈਦ ਦੇ ਸਿਧਾਂਤਾਂ ’ਚ ਰੁੱਤ ਅਨੁਸਾਰ ਭੋਜਨ ਕਰਨਾ ਚੰਗੀ ਸਿਹਤ ਲਈ ਸਰਵੋਤਮ ਦੱਸਿਆ ਗਿਆ ਹੈ। ਜੋ ਲੋਕ ਰੁੱਤ ਅਨੁਸਾਰ ਆਹਾਰ ਦਾ ਸੇਵਨ ਨਹੀਂ ਕਰਦੇ, ਬਿਮਾਰੀਆਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ। ਇਸ ਲਈ ਲੋਕਾਂ ਨੂੰ ਆਪਣਾ ਆਹਾਰ ਸੀਜਨ ਅਨੁਸਾਰ ਬਦਲ ਲੈਣਾ ਚਾਹੀਦਾ ਹੈ।

ਸਰਦੀਆਂ ’ਚ ਇਸਦਾ ਸੇਵਨ ਹੈ ਲਾਭਦਾਇਕ :

ਸਰਦੀਆਂ ’ਚ ਗਰਮ ਤੇ ਤਾਜ਼ਾ ਭੋਜਨ ਕਰਨਾ ਚਾਹੀਦਾ ਹੈ। ਭੋਜਨ ’ਚ ਸ਼ੁੱਧ ਘਿਓ, ਮੱਖਣ, ਤਿਲ ਦਾ ਤੇਲ, ਦੁੱਧ, ਖੀਰ, ਉੜਦ ਦੀ ਦਾਲ ਮਿਸ਼ਰੀ, ਗੰਨਾ, ਦਲੀਆ, ਹਲਵਾ, ਆਂਵਲਾ, ਗਾਜਰ ਤੇ ਸੇਬ ਆਦਿ ਦਾ ਮੁਰੱਬਾ, ਚਾਵਲ ਦਾ ਪ੍ਰਯੋਗ ਉੱਤਮ ਹੈ। ਸਬਜ਼ੀਆਂ ’ਚ ਬਾਥੂ, ਮੇਥੀ, ਪਾਲਕ ਜ਼ਿੰਮੀਕੰਦ, ਪੱਕੇ ਲਾਲ ਟਮਾਟਰ, ਗਾਜਰ, ਸੇਮ, ਸ਼ਾਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਕਈ ਜ਼ਰੂਰੀ ਪੌਸ਼ਕ ਤੱਤ ਜਿਵੇਂ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ ਆਦਿ ਪ੍ਰਚੂਰ ਮਾਤਰਾ ’ਚ ਮਿਲਦੇ ਹਨ। ਰਸੇਦਾਰ ਫਲਾਂ ਦਾ ਵੀ ਸੇਵਨ ਕਰਨਾ ਉੱਤਮ ਹੈ।

ਇਨ੍ਹਾਂ ਤੋਂ ਕਰੋ ਪਰਹੇਜ

ਵਿੰਟਰ ਸੀਜ਼ਨ ’ਚ ਹਲਕੇ, ਰੁਖੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨਾਲ ਹੀ ਬਾਸੀ ਤੇ ਠੰਢੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਮਲੀ ਦੀ ਖਟਾਈ, ਆਮਚੂਰ, ਖੱਟਾ ਦਹੀ ਅਤੇ ਆਚਾਰ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।

ਇਹ ਵੀ ਜ਼ਰੂਰੀ

- ਕਸਰਤ, ਯੋਗ ਆਸਣ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

- ਭਰਪੂਰ ਮਾਤਰਾ ’ਚ ਪਾਣੀ ਪੀਓ।

- ਠੰਢੀਆਂ ਚੀਜ਼ਾਂ ਜਿਵੇਂ ਆਈਸ¬ਕ੍ਰੀਮ ਨਾ ਖਾਓ। ਫਰਿੱਜ ਦਾ ਪਾਣੀ ਨਾ ਪੀਓ।

- ਮਸਾਲੇਦਾਰ ਭੋਜਨ ਤੇ ਫਾਸਟ ਫੂਡ ਤੋਂ ਵੀ ਪਰਹੇਜ ਕਰੋ।

- ਸਟਰੀਟ ਫੂਡ ਤੋਂ ਦੂਰੀ ਬਣਾਏ ਰੱਖੋ।

Posted By: Ramanjit Kaur