ਜੇਐੱਨਐੱਨ, ਜਲੰਧਰ : ਅਦਾਲਤ ਦੀ ਸਖ਼ਤੀ ਜਾਗਰੂਕਤਾ ਤੇ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਇਸ ਵਾਰ ਰੰਗ ਲਿਆਈਆਂ ਹਨ। ਇਸ ਦੇ ਨਤੀਜੇ ਵਜੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀਵਾਲੀ 'ਤੇ ਪ੍ਰਦੂਸ਼ਣ ਦਾ ਪੱਧਰ ਕਰੀਬ 18.3 ਫੀਸਦੀ ਹੇਠਾਂ ਆਇਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਜਾਰੀ ਕੀਤੇ ਗਏ AQI (ਏਅਰ ਕੁਆਲਿਟੀ ਇੰਡੈਕਸ) ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀਵਾਲੀ ਦੇ ਮੁਕਾਬਲੇ ਇਸ ਸਾਲ ਦੀਵਾਲੀ ਮੌਕੇ ਸੂਬੇ ਦੇ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ। ਇਸ ਸਾਲ ਰਾਜ ਦੀ ਔਸਤ AQI 2020 ਵਿਚ 328 ਦੇ ਮੁਕਾਬਲੇ 268 ਰਹੀ।

PPCB ਦੇ ਅਨੁਸਾਰ AQI 247 ਦੇ ਨਾਲ ਜਲੰਧਰ ਸੂਬੇ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਸੀ, ਜਦੋਂ ਕਿ AQI 220 ਵਾਲਾ ਮੰਡੀ ਗੋਬਿੰਦਗੜ੍ਹ ਇਸ ਸਾਲ ਸਵੇਰੇ 7 ਵਜੇ ਤੋਂ 5 ਨਵੰਬਰ (ਦੀਵਾਲੀ ਤੋਂ ਅਗਲੇ ਦਿਨ) ਤਕ ਸਭ ਤੋਂ ਘੱਟ ਪ੍ਰਦੂਸ਼ਿਤ ਰਿਹਾ। ਪਿਛਲੇ ਸਾਲ 368 ਦੇ AQI ਨਾਲ ਅੰਮ੍ਰਿਤਸਰ ਦੀ ਹਵਾ ਸੂਬੇ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਸੀ। ਪਿਛਲੇ ਸਾਲ ਚਾਰ ਸ਼ਹਿਰਾਂ (ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ) ਦਾ AQI ਬਹੁਤ ਮਾੜੀ ਸ਼੍ਰੇਣੀ ਵਿਚ ਸੀ। ਹਾਲਾਂਕਿ ਇਸ ਸਾਲ ਸਿਰਫ ਦੋ ਸ਼ਹਿਰ (ਅੰਮ੍ਰਿਤਸਰ ਅਤੇ ਜਲੰਧਰ) ਹੀ ​​AQI ਦੀ ਬਹੁਤ ਮਾੜੀ ਸ਼੍ਰੇਣੀ ਵਿਚ ਆਏ ਹਨ।

ਪਿਛਲੀ ਦੀਵਾਲੀ ਦੇ ਮੁਕਾਬਲੇ ਪਟਿਆਲਾ ਵਿਚ ਪ੍ਰਦੂਸ਼ਣ ਵਿਚ ਵੱਡਾ ਸੁਧਾਰ

ਸਮੁੱਚੇ ਰਾਜ ਦੇ AQI ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 18.3 ਫੀਸਦੀ ਦਾ ਸੁਧਾਰ ਹੋਇਆ ਹੈ। ਸਭ ਤੋਂ ਵੱਡਾ ਸੁਧਾਰ ਪਟਿਆਲਾ ਦੇ AQI ਵਿਚ ਦੇਖਿਆ ਗਿਆ ਹੈ। ਪਟਿਆਲਾ ਦੇ AQI ਵਿਚ ਪਿਛਲੀ ਦੀਵਾਲੀ ਦੇ ਮੁਕਾਬਲੇ 27.8 ਫੀਸਦੀ ਦਾ ਸੁਧਾਰ ਦਰਜ ਕੀਤਾ ਗਿਆ ਹੈ। ਸਭ ਤੋਂ ਘੱਟ ਸੁਧਾਰ ਜਲੰਧਰ ਦੇ AQI ਵਿਚ 0.3 ਫੀਸਦੀ ਦਰਜ ਕੀਤਾ ਗਿਆ ਹੈ।

ਰਾਤ 10 ਵਜੇ ਤੋਂ ਲੈ ਕੇ 12 ਵਜੇ ਤੱਕ ਪ੍ਰਦੂਸ਼ਣ ਸਿਖਰ 'ਤੇ ਪਹੁੰਚ ਗਿਆ

4 ਨਵੰਬਰ ਨੂੰ ਦੀਵਾਲੀ ਦੀ ਰਾਤ 10 ਤੋਂ 12 ਵਜੇ ਤਕ ਦੋ ਘੰਟੇ ਤਕ ਪ੍ਰਦੂਸ਼ਣ ਆਪਣੇ ਸਿਖਰ 'ਤੇ ਪਹੁੰਚ ਗਿਆ। ਇਸ ਸਮੇਂ ਦੌਰਾਨ ਅੰਮ੍ਰਿਤਸਰ ਤੇ ਲੁਧਿਆਣਾ ਵਿਚ ਵੱਧ ਤੋਂ ਵੱਧ AQI 500 ਤਕ ਪਹੁੰਚ ਗਿਆ। ਇਸ ਦੌਰਾਨ ਸਭ ਤੋਂ ਵੱਧ AQI ਜਲੰਧਰ ਵਿਚ 452 ਤਕ ਤੇ ਪਟਿਆਲਾ ਵਿਚ 414 ਤਕ ਦਰਜ ਕੀਤਾ ਗਿਆ।

Posted By: Sarabjeet Kaur