ਅੰਕਿਤ ਸ਼ਰਮਾ, ਜਲੰਧਰ: ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਸਕਾਲਰਸ਼ਿਪ ਅਪਲਾਈ ਕਰਨ ਦੀ ਤਾਰੀਕ ਨੂੰ ਭਾਰਤ ਸਰਕਾਰ ਨੇ ਚੌਥੀ ਵਾਰ ਅੱਗੇ ਵਧਾਇਆ ਹੈ। ਹੁਣ ਸਕਾਲਰਸ਼ਿਪ ਅਪਲਾਈ ਕਰਨ ਲਈ ਆਖਰੀ ਤਾਰੀਕ 15 ਜਨਵਰੀ ਹੈ। ਇਸ ਨੂੰ ਅੱਗੇ ਵਧਾਇਆ ਗਿਆ ਤਾਂ ਕਿ ਸਕਾਲਰਸ਼ਿਪ ਦੇ ਹਕਦਾਰ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਮਿਲਣ ਵਾਲੀ ਵਿੱਤੀ ਸਹਾਇਤਾ ਦੇ ਲਾਭਾਂ ਨੂੰ ਨਾ ਗੁਆਵੇ।

ਇਸ ਦਾ ਨੋਟਿਸ ਲੈਂਦਿਆਂ ਡੀਜੀਐਸਈ ਪ੍ਰਦੀਪ ਕੁਮਾਰ ਅਗਰਵਾਲ ਨੇ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮੰਤਰਾਲੇ ਦੇ ਹੁਕਮਾਂ ਅਨੁਸਾਰ ਕਾਰਵਾਈ ਪੂਰਾ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਦੇ ਸਕੂਲਾਂ ਦੇ ਮੁਖੀਆਂ, ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਸ ਸਕੀਮ ਲਈ ਯੋਗ ਵਿਦਿਆਰਥੀਆਂ ਦੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ ਦੇ ਆਧਾਰ ਪ੍ਰਮਾਣਿਕਤਾ ਦਾ ਮੁੱਦਾ ਹੈ, ਉਸ ਨੂੰ ਵੀ ਸੁਲਝਾਇਆ ਜਾਵੇ। ਤਾਂਕਿ ਟਾਈਮ ਰਹਿੰਦੇ ਵੀ ਵਿਦਿਆਰਥੀ ਸਾਰੇ ਅਪਲਾਈ ਕਰਨ ਲਈ ਵੈਰੀਫਿਕੇਸ਼ਨ ਨੂੰ ਪੂਰਾ ਕਰ ਸਕਣ। ਜੇ ਕੋਈ ਵੀ ਵਿਦਿਆਰਥੀ ਇਸ ਸਕੀਮ ਦੇ ਲਾਭ ਤੋਂ ਵਾਂਝਾ ਰਿਹਾ ਜਾਂਦਾ ਹੈ। ਤਾਂ ਉਸਦੀ ਜ਼ਿੰਮੇਵਾਰੀ ਸਕੂਲ ਦੀ ਹੈ। ਇਸ ਸਕਾਲਸ਼ਿਪ ਸਕੀਮ ਦੇ ਤਹਿਤ ਵਿਦਿਆਰਥੀ ਨੂੰ ਇਕ ਹਜ਼ਾਰ ਤੋਂ ਲੈਕੇ ਢਾਈ ਹਜ਼ਾਰ ਤੱਕ ਦੀ ਸਕਾਲਰਸ਼ਿਪ ਮਿਲਦੀ ਹੈ। ਉਸ ਤੋਂ ਬਾਅਦ, ਕਾਲਜ ਪੱਧਰ ਤੇ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਨੂੰ ਯੂਜੀਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕਾਲਰਸ਼ਿਪ ਮਿਲਦੀ ਹੈ। ਇਹ ਸਕਾਲਰਸ਼ਿਪ ਸਕੀਮ 2021-22 ਦੌਰਾਨ ਲਾਗੂ ਹੋਵੇਗੀ।

ਚੁਣੇ ਗਏ ਵਿਦਿਆਰਥੀਆਂ ਨੂੰ ਮਿਲੇਗੀ ਸਕਾਲਰਸ਼ਿਪ

ਇਸ ਦੇ ਤਹਿਤ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ ਮੈਟ੍ਰਿਕ ਘੱਟ ਗਿਣਤੀ ਸਕਾਲਰਸ਼ਿਪ ਸਕੀਮ, ਨੈਸ਼ਨਲ ਮੈਰਿਟ ਕਮ ਮੀਨਜ਼ ਸਕਾਲਰਸ਼ਿਪ ਸਕੀਮ (ਐਨਐਮਐਮਐਸਐਸ) ਦੀ ਆਖਰੀ ਮਿਤੀ 15 ਜਨਵਰੀ ਤੱਕ ਘੋਸ਼ਿਤ ਕੀਤੀ ਗਈ ਹੈ। ਜਦ ਕਿ 30 ਨਵੰਬਰ ਇਸ ਤੋਂ ਪਹਿਲੇ ਵਾਲੀ ਆਖਰੀ ਤਾਰੀਕ ਸੀ, ਫਿਰ ਇਸ ਨੂੰ ਵਧਾ ਕੇ 15 ਦਸੰਬਰ ਤੋਂ 31 ਤੱਕ ਕਰ ਦਿੱਤਾ ਗਿਆ ਸੀ।

Posted By: Tejinder Thind