ਜੇਐੱਨਐੱਨ, ਜਲੰਧਰ : ਪੰਜਾਬ 'ਚ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕੁਲ ਮ੍ਰਿਤਕਾਂ ਦੀ ਗਿਣਤੀ 164 ਹੋ ਗਈ ਹੈ। ਪੰਜਾਬ 'ਚ ਇਕ ਹਫ਼ਤੇ 'ਚ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ ਮੋਗੇ ਦੇ ਗਿੱਲ ਰੋਡ ਵਾਸੀ 35 ਸਾਲਾ ਨੌਜਵਾਨ ਨੇ ਪੀਜੀਆਈ ਚੰਡੀਗੜ੍ਹ ਤੇ ਕੋਟ ਈਸੇ ਖ਼ਾਂ ਦੇ ਇਕ ਵਿਅਕਤੀ ਨੇ ਫ਼ਰੀਦਕੋਟ 'ਚ ਦਮ ਤੋੜਿਆ। ਨੌਜਵਾਨ ਹਾਦਸੇ 'ਚ ਜ਼ਖ਼ਮੀ ਹੋਣ ਪਿੱਛੋਂ ਹਸਪਤਾਲ 'ਚ ਦਾਖ਼ਲ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਹਸਪਤਾਲ 'ਚ ਇਨਫੈਕਟਿਡ ਹੋਇਆ ਹੈ। ਮੋਹਾਲੀ 'ਚ ਇਕ 68 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਹ ਜ਼ੀਰਕਪੁਰ ਦਾ ਰਹਿਣ ਵਾਲਾ ਸੀ। ਅੰਮ੍ਰਿਤਸਰ 'ਚ 25 ਸਾਲਾ ਨੌਜਵਾਨ, ਜਦਕਿ ਹੁਸ਼ਿਆਰਪੁਰ 'ਚ 62 ਸਾਲਾ ਔਰਤ ਦੀ ਮੌਤ ਹੋ ਗਈ। ਉੱਥੇ, ਸੂਬੇ 'ਚ ਸ਼ਨਿਚਰਵਾਰ ਨੂੰ 188 ਨਵੇਂ ਕੇਸ ਆਏ। ਜਲੰਧਰ 'ਚ ਸਭ ਤੋਂ ਜ਼ਿਆਦਾ 57, ਲੁਧਿਆਣੇ 'ਚ 55 ਤੇ ਅੰਮ੍ਰਿਤਸਰ 'ਚ 14 ਕੇਸ ਰਿਪੋਰਟ ਹੋਏ। ਜਲੰਧਰ ਵਿਚ ਪਾਜ਼ੇਟਿਵ ਆਏ 57 ਲੋਕਾਂ 'ਚੋਂ 17 ਇਕ ਹੀ ਪਰਿਵਾਰ ਦੇ ਹਨ। ਸੂਬੇ 'ਚ ਕੁਲ ਪੀੜਤਾਂ ਦੀ ਗਿਣਤੀ 6176 ਹੋ ਗਈ ਹੈ। 40 ਲੋਕਾਂ ਨੂੰ ਸਹਿਤਯਾਬ ਹੋਣ ਪਿੱਛੋਂ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ।


ਕੋਰੋਨਾ ਮੀਟਰ

ਸਰਗਰਮ ਕੇਸ/ ਦੋ ਦਿਨ ਪਹਿਲਾਂ 1729/1576

ਸਰਗਰਮ ਕੇਸ ਦਸ ਲੱਖ 'ਤੇ/ ਦੋ ਦਿਨ ਪਹਿਲਾਂ 60/56

ਸਿਹਤਯਾਬ ਹੋਏ/ ਦੋ ਦਿਨ ਪਹਿਲਾਂ 4306/4144

ਕੁਲ ਮੌਤਾਂ/ ਦਸ ਲੱਖ 'ਤੇ 164/5.85

ਦੋ ਦਿਨ ਪਹਿਲਾਂ ਕੁਲ ਮੌਤਾਂ/ ਦਸ ਲੱਖ 'ਤੇ 154/5.5

ਕੁਲ ਇਨਫੈਕਟਿਡ/ ਦਸ ਲੱਖ 'ਤੇ 6188/220/57

ਕੁਲ ਟੈਸਟ/ ਦਸ ਲੱਖ ਆਬਾਦੀ 'ਤੇ 3,31,585/11573