ਜੇਐੱਨਐੱਨ, ਜਲੰਧਰ : ਪੰਜਾਬ 'ਚ ਐਤਵਾਰ ਨੂੰ ਸੱਤ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ ਜਦਕਿ 20 ਲੋਕਾਂ ਨੂੰ ਸਿਹਤਯਾਬ ਹੋਣ ਪਿੱਛੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੂਬੇ ਵਿਚ ਹੁਣ ਕੁਲ ਇਨਫੈਕਟਿਡਾਂ ਦੀ ਗਿਣਤੀ 2343 ਹੋ ਗਈ ਹੈ। ਇਨ੍ਹਾਂ ਵਿੱਚੋਂ 311 ਹੀ ਐਕਟਿਵ ਕੇਸ ਹਨ। ਬਾਕੀ 1987 ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 84 ਫ਼ੀਸਦੀ ਤੋਂ ਜ਼ਿਆਦਾ ਹੈ। ਐਤਵਾਰ ਨੂੰ ਅੰਮਿ੍ਤਸਰ 'ਚ ਪੰਜ ਤੇ ਜਲੰਧਰ ਦੋ ਕੇਸ ਸਾਹਮਣੇ ਆਏ। ਅੰਮਿ੍ਤਸਰ 'ਚ ਇੰਗਲੈਂਡ ਤੋਂ ਆਏ ਦੋ ਲੋਕ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਨੂੰ ਇਕ ਹੋਟਲ ਵਿਚ ਕੁਆਰੰਟਾਈਨ ਕੀਤਾ ਗਿਆ ਸੀ। ਦੋਵੇਂ ਅੰਮਿ੍ਤਸਰ ਦੇ ਰਹਿਣ ਵਾਲੇ ਹਨ। ਹੁਣ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ--ਪਾਜ਼ੇਟਿਵ--ਮੌਤ

ਅੰਮਿ੍ਤਸਰ--399--7

ਜਲੰਧਰ--252--8

ਲੁਧਿਆਣਾ--193--8

ਤਰਨਤਾਰਨ--167--0

ਗੁਰਦਾਸਪੁਰ--148--3

ਹੁਸ਼ਿਆਰਪੁਰ--121--5

ਪਟਿਆਲਾ--120--2

ਨਵਾਂਸ਼ਹਿਰ--111--1

ਮੋਹਾਲੀ--111--3

ਸੰਗਰੂਰ--104--0

ਰੂਪਨਗਰ--72--1

ਮੁਕਤਸਰ--67--0

ਮੋਗਾ--63--0

ਪਠਾਨਕੋਟ--60--2

ਫ਼ਤਹਿਗੜ੍ਹ ਸਾ.--57--0

ਬਠਿੰਡਾ--49--0

ਫਾਜ਼ਿਲਕਾ--46--0

ਫਿਰੋਜ਼ਪੁਰ--44--1

ਮਾਨਸਾ--43--0

ਕਪੂਰਥਲਾ--36--3

ਬਰਨਾਲਾ--24--1

ਕੋਰੋਨਾ ਮੀਟਰ

ਨਵੇਂ ਪਾਜ਼ੇਟਿਵ ਮਾਮਲੇ--14

ਐਕਟਿਵ ਕੇਸ--318

ਹੁਣ ਤਕ ਠੀਕ ਹੋਏ--1987

ਕੁਲ ਇਨਫੈਕਟਿਡ--2350

ਮੌਤ ਦੇ ਨਵੇਂ ਮਾਮਲੇ--00

ਹੁਣ ਤਕ ਮੌਤਾਂ--45

ਹੁਣ ਤਕ ਲਏ ਗਏ ਨਮੂਨੇ--87,825