ਜੇਐੱਨਐੱਨ, ਜਲੰਧਰ : ਸੂਬੇ 'ਚ ਹੁਣ ਕੋਰੋਨਾ ਦਾ ਅਸਰ ਘਟਣ ਲੱਗ ਪਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਜਿਥੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ, ਉਥੇ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਵੱਧ ਹੈ। ਵੀਰਵਾਰ ਨੂੰ ਸੂਬੇ 'ਚ 1232 ਲੋਕ ਇਨਫੈਕਟਿਡ ਪਾਏ ਗਏ ਤੇ 2271 ਮਰੀਜ਼ ਠੀਕ ਵੀ ਹੋਏ। ਇਹ ਅੰਕੜਾ ਉਦੋਂ ਹੈ ਜਦੋਂ ਸੂਬੇ 'ਚ ਲਗਾਤਾਰ ਕੋਰੋਨਾ ਦੇ ਸੈਂਪਲਾਂ ਦੀ ਗਿਣਤੀ ਵੱਧ ਰਹੀ ਹੈ। ਬੁੱਧਵਾਰ ਨੂੰ ਜਿਥੇ 31,869 ਲੋਕਾਂ ਦੇ ਸੈਂਪਲ ਲਏ ਗਏ ਸਨ, ਉਥੇ ਵੀਰਵਾਰ ਨੂੰ ਵੀ 30,932 ਲੋਕਾਂ ਦੇ ਸੈਂਪਲ ਲਏ ਗਏ ਹਨ।

ਇਕ ਪਾਸੇ ਜਿਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਹੋ ਰਹੀ ਹੈ, ਦੂਜੇ ਪਾਸੇ ਕੋਰੋਨਾ ਨਾਲ ਮਰਨ ਵਾਲਿਆਂ ਦੇ ਅੰਕੜੇ 'ਚ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਕੁਝ ਕਮੀ ਤਾਂ ਜ਼ਰੂਰ ਆਈ ਹੈ ਪਰ ਇਹ ਅੰਕੜਾ ਹੁਣ ਵੀ 50 ਦੇ ਪਾਰ ਹੀ ਟਿਕਿਆ ਹੋਇਆ ਹੈ। ਵੀਰਵਾਰ ਨੂੰ ਵੀ 55 ਲੋਕਾਂ ਦੀ ਕੋਰੋਨਾ ਕਾਰਨ ਹੋਈ ਹੈ।

ਵੀਰਵਾਰ ਦੇ ਅੰਕੜਿਆਂ 'ਤੇ ਗੌਰ ਕਰੀਏ ਤਾਂ ਸਭ ਤੋਂ ਜ਼ਿਆਦਾ 156 ਮਰੀਜ਼ ਅੰਮਿ੍ਤਸਰ ਜ਼ਿਲ੍ਹੇ 'ਚ ਪਾਏ ਗਏ ਹਨ। ਇਹੀ ਨਹੀਂ, ਇਥੇ ਨੌ ਲੋਕਾਂ ਦੀ ਮੌਤ ਵੀ ਇਸੇ ਕਾਰਨ ਹੋਈ ਹੈ। ਇਸੇ ਤਰ੍ਹਾਂ ਮੋਹਾਲੀ 'ਚ 148, ਜਲੰਧਰ 'ਚ 140 ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ 113 ਮਰੀਜ਼ ਇਨਫੈਕਟਿਡ ਪਾਏ ਗਏ ਹਨ। ਸਭ ਤੋਂ ਘਟ ਮਰੀਜ ਮਾਨਸਾ ਜ਼ਿਲ੍ਹੇ 'ਚ ਪਾਏ ਗਏ ਹਨ।

ਕੁਲ ਕੇਸ/24 ਘੰਟੇ 'ਚ

1,14,735/1232

ਕੁਲ ਐਕਟਿਵ ਕੇਸ/24 ਘੰਟੇ 'ਚ

15378/1094

ਕੁਲ ਠੀਕ ਹੋਏ/24 ਘੰਟੇ 'ਚ

95937/2271

ਕੁਲ ਮੌਤਾਂ/24 ਘੰਟੇ 'ਚ

3420/55

ਕੁਲ ਟੈਸਟ/24 ਘੰਟੇ 'ਚ

1872887/30932