ਮਹਿੰਦਰ ਰਾਮ ਫੁੱਗਲਾਣਾ, ਜਲੰਧਰ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦਾ 2 ਰੋਜ਼ਾ 11ਵਾਂ ਸੂਬਾ ਡੈਲੀਗੇਟ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਗਲੇ ਸੰਘਰਸ਼ਾਂ ਅਹਿਦ ਨਾਲ ਸੰਪੰਨ ਹੋਇਆ। ਦੂਜੇ ਦਿਨ ਪਸਸਫ ਦੇ ਸੂਬਾਈ ਸਕੱਤਰ ਤੀਰਥ ਸਿੰਘ ਬਾਸੀ ਵਲੋਂ ਰਿਪੋਰਟ ਪੇਸ਼ ਕੀਤੀ ਗਈ ਤੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ 200 ਤੋਂ ਵੱਧ ਸ਼ਾਮਲ ਡੈਲੀਗੇਟਾਂ 'ਚੋਂ 40 ਡੈਲੀਗੇਟਾਂ ਨੇ ਬਹਿਸ ਵਿੱਚ ਹਿੱਸਾ ਲਿਆ ਤੇ ਸਾਥੀ ਤੀਰਥ ਸਿੰਘ ਬਾਸੀ ਵਲੋਂ ਰਿਪੋਰਟ ਤੇ ਬਹਿਸ ਵਿੱਚ ਡੈਲੀਗੇਟਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਰਿਪੋਰਟ ਨੂੰ ਕੁਝ ਸੋਧਾਂ ਤੇ ਵਾਦਿਆਂ ਤੋਂ ਬਾਅਦ ਪ੍ਰਵਾਨ ਕਰ ਲਿਆ ਗਿਆ। ਵਿੱਤ ਸਕੱਤਰ ਸਾਥੀ ਮਨਜੀਤ ਸੈਣੀ ਵਲੋਂ ਪੇਸ਼ ਕੀਤੀ ਵਿੱਤ ਸਬੰਧੀ ਰਿਪੋਰਟ ਨੂੰ ਵੀ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਜਲਾਸ ਨੂੰ ਭਰਾਤਰੀ ਜਥੇਬੰਦੀਆਂ ਤੇ ਜਮਹੂਰੀ ਲਹਿਰ ਦੇ ਆਗੂਆਂ, ਮੰਗਤ ਰਾਮ ਪਾਸਲਾ, ਸਾਥੀ ਹਰਕੰਵਲ ਸਿੰਘ, ਦਰਸ਼ਨ ਨਾਹਰ, ਗੁਰਨਾਮ ਸਿੰਘ ਦਾਊਦ, ਧਰਮਿੰਦਰ ਸਿੰਘ, ਜਰਮਨਜੀਤ ਸਿੰਘ ਛੱਜਲਵਡੀ ਨੇ ਭਰਾਤਰੀ ਸੰਦੇਸ਼ ਦਿੱਤਾ। ਇਸ ਸਮੇਂ ਸਾਥੀ ਹਰਿਬਲਾਸ ਨੇ ਜਾਣ-ਪਛਾਣ ਕਮੇਟੀ ਦੀ ਰਿਪੋਰਟ ਹਾਊਸ ਵਿੱਚ ਪੇਸ਼ ਕੀਤੀ। ਇਸ ਸਮੇਂ ਫਿਰਕਾਪ੍ਰਸਤੀ ਵਿਰੁੱਧ ਤੇ ਹਰ ਵਰਗ ਦੇ ਅੰਦੋਲਨਕਾਰੀ ਮੁਲਾਜ਼ਮਾਂ ਨਾਲ ਯੱਕਹਯਾਤੀ ਲਈ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਸਵਾਗਤੀ ਕਮੇਟੀ ਦੇ ਚੇਅਰਮੈਨ ਕਰਨੈਲ ਸਿੰਘ ਸੰਧੂ ਤੇ ਸਤੀਸ਼ ਰਾਣਾ ਵਲੋਂ ਜਥੇਬੰਦੀ ਦੇ ਦੋ ਦਿਨਾਂ ਇਜਲਾਸ ਨੂੰ ਸਫਲ ਕਰਨ ਲਈ ਬਣਾਈਆਂ ਵੱਖ ਵੱਖ ਕਮੇਟੀਆਂ ਦੇ ਸੰਚਾਲਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਵੇਦ ਪ੍ਰਕਾਸ਼ ਸ਼ਰਮਾ, ਮਨਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਚਾਹਲ, ਰਾਮਜੀਦਾਸ ਚੌਹਾਨ, ਗੁਰਦੀਪ ਸਿੰਘ ਬਾਜਵਾ, ਪਿੰ੍ਸੀਪਲ ਅਮਨਦੀਪ ਸ਼ਰਮਾ, ਮੱਖਣ ਸਿੰਘ ਵਾਹਿਦਪੁਰੀ, ਇੰਦਰਜੀਤ ਵਿਰਦੀ, ਜਸਵੀਰ ਤਲਵਾੜਾ, ਕਰਮਜੀਤ ਬੀਹਲਾ, ਸਿਵ ਕੁਮਾਰ ਤਲਵਾੜਾ, ਕੁਲਦੀਪ ਸਿੰਘ ਦੌੜਕਾ, ਪੁਸ਼ਪਿੰਦਰ ਹਰਪਾਲਪੁਰ, ਕੁਲਦੀਪ ਪੂਰੋਵਾਲ, ਮਨੋਹਰ ਲਾਲ ਸ਼ਰਮਾ, ਦਿਲਦਾਰ ਭੰਡਾਲ, ਕਰਨੈਲ ਫਿਲੌਰ, ਤਜਿੰਦਰ ਵਿਰਲੀ, ਨਿਰਮੋਲਕ ਸਿੰਘ ਹੀਰਾ, ਬਲਵੀਰ ਚੰਦ ਸੈਣੀ, ਕੁਲਦੀਪ ਸਿੰਘ, ਅਮਨਦੀਪ ਸ਼ਰਮਾ, ਗੁਰਦੀਪ ਚੰਦ, ਕਮਲਜੀਤ ਕੌਰ, ਅਵਤਾਰ ਕੌਰ ਬਾਸੀ, ਗੁਰਵਿੰਦਰ ਸਿੰਘ, ਰਵਿੰਦਰਪਾਲ ਕੌਰ ਸੰਧੂ, ਅਵਤਾਰ ਕੌਰ ਕੌੜਾ, ਜਸਵਿੰਦਰ ਕੌਰ ਟਾਹਲੀ, ਲਖਵਿੰਦਰ ਕੌਰ ਝਬਾਲ਼, ਸੁਖਚੈਨ ਕਪੂਰਥਲਾ, ਕੁਲਦੀਪ ਸਿੰਘ ਕੌੜਾ, ਸੁਖਵਿੰਦਰ ਸਿੰਘ ਮੱਕੜ, ਸੁਖਵਿੰਦਰ ਕੌਰ, ਬਲਜੀਤ ਹਲ ਬਲਵੀਰ ਭਗਤ, ਪ੍ਰਨਾਮ ਸਿੰਘ ਸੈਣੀ, ਜਸਵਿੰਦਰ ਢੇਸੀ, ਜਰਨੈਲ ਫਿਲੌਰ, ਪਰਮਜੀਤ ਰੰਧਾਵਾ, ਮੱਖਣ ਫਿਲੌਰ ਤੇ ਗਗਨਦੀਪ ਸਰਦੂਲਗੜ੍ਹ ਹਾਜ਼ਰ ਸਨ।