ਰਣਜੀਤ ਸਿੰਘ ਸੋਢੀ, ਜਲੰਧਰ

ਸ਼ੁੱਕਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀ ਜਮਾਤ ਦੇ ਨਤੀਜੇ 'ਚ 96.92 ਫੀਸਦੀ ਨਾਲ ਜ਼ਿਲ੍ਹਾ ਜਲੰਧਰ ਸੂਬੇ ਭਰ 'ਚੋਂ 18ਵੇਂ ਸਥਾਨ 'ਤੇ ਰਿਹਾ। ਜ਼ਿਲ੍ਹੇ ਭਰ 'ਚੋਂ 20448 ਵਿਦਿਆਰਥੀਆ ਨੇ ਪ੍ਰਰੀਖਿਆ ਦਿੱਤੀ ਤੇ 19819 ਪਾਸ ਹੋਏ। ਮਨਪ੍ਰਰੀਤ ਕੌਰ ਨੇ 98.62 ਫੀਸਦੀ ਅੰਕਾਂ ਨਾਲ ਜ਼ਿਲ੍ਹੇ 'ਚੋਂ ਪਹਿਲਾ, ਖਵਾਇਸ਼ ਤੇ ਜੈਸਮੀਨ ਨੇ 98.46 ਫੀਸਦੀ ਨਾਲ ਸਾਂਝੇ ਰੂਪ 'ਚ ਦੂਸਰਾ, ਤਨਵੀ ਤੇ ਜੈਸਦੀਪ ਕੌਰ ਨੇ 98.3 ਫੀਸਦੀ ਨਾਲ ਸਾਂਝੇ ਰੂਪ 'ਚ ਤੀਸਰਾ ਸਥਾਨ ਪ੍ਰਰਾਪਤ ਕੀਤਾ।

ਬੈਂਕਿੰਗ ਖੇਤਰ 'ਚ ਸਥਾਪਤ ਹੋਣਾ ਚਾਹੁੰਦੀ ਹੈ ਮਨਪ੍ਰਰੀਤ

ਗੁਰੂ ਨਾਨਕ ਪਬਲਿਕ ਸਕੂਲ ਪ੍ਰਰੀਤ ਨਗਰ ਦੀ ਵਿਦਿਆਰਥਣ ਮਨਪ੍ਰਰੀਤ ਕੌਰ ਪੁੱਤਰੀ ਸਵਰਗੀ ਹਰਜਿੰਦਰ ਸਿੰਘ ਤੇ ਸਿਮਰਨ ਕੌਰ ਵਾਸੀ ਨੇੜੇ ਸੋਢਲ ਮੰਦਿਰ ਨੇ ਪੀਐਸਈਬੀ ਵਲੋਂ ਐਲਾਨੇ ਗਏ 10ਵੀਂ ਦੇ ਨਤੀਜਿਆ ਵਿਚ 641/650 ਅੰਕਾਂ ਨਾਲ 98.62 ਫੀਸਦੀ ਪ੍ਰਰਾਪਤ ਕਰਕੇ ਸੂਬੇ ਭਰ 'ਚੋਂ ਸੱਤਵਾਂ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ। ਮਨਪ੍ਰਰੀਤ ਦੇ ਪਿਤਾ ਛੇ ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਸ ਦੇ ਮਾਤਾ ਘਰੇਲੂ ਮਹਿਲਾ ਹਨ। ਮਨਪ੍ਰਰੀਤ ਆਪਣੀ ਅਗਲੇਰੀ ਸਿੱਖਿਆ ਕਾਮਰਸ ਵਿਸ਼ੇ ਨਾਲ ਪ੍ਰਰਾਪਤ ਕਰ ਰਹੀ ਹੈ ਤੇ ਬੈਂਕਿੰਗ ਥੇਤਰ 'ਚ ਸਥਾਪਿਤ ਹੋਣਾ ਚਾਹੁੰਦੀ ਹੈ। ਉਹ ਸੈਲਫ ਸਟਡੀ ਕਰਦੀ ਸੀ ਤੇ ਸਕੂਲ ਤੋਂ ਇਲਾਵਾ 4-5 ਘੰਟੇ ਪੜ੍ਹਾਈ ਕਰਦੀ ਸੀ। ਪ੍ਰਰੀਖਿਆਵਾਂ ਦੇ ਦਿਨਾਂ 'ਚ ਦੇਰ ਰਾਤ ਤੱਕ ਪੜ੍ਹਦੀ ਸੀ। ਉਸ ਨੂੰ ਜੋ ਵੀ ਸਕੂਲ 'ਚ ਪੜ੍ਹਾਇਆ ਜਾਂਦਾ ਸੀ, ਉਸ ਨੂੰ ਘਰ ਜਾ ਕੇ ਰਿਵਾਈਜ਼ ਕਰਦੀ ਸੀ। ਉਹ ਹਮੇਸ਼ਾ ਕਲਾਸ 'ਚੋਂ ਅੱਵਲ ਰਹਿੰਦੀ ਸੀ। ਉਸ ਨੇ ਕਿਹਾ ਕਿ ਪੂਰੀ ਉਮੀਦ ਸੀ ਕਿ ਉਹ ਮੈਰਿਟ 'ਚ ਜ਼ਰੂਰ ਆਵੇਗੀ। ਉਹ ਆਪਣੇ ਸਾਥੀਆ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਟੀਚਾ ਮਿੱਥ ਕੇ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰੋ ਮੰਜਿਲ ਜ਼ਰੂਰ ਪ੍ਰਰਾਪਤ ਹੁੰਦੀ ਹੈ। ਸੋਸ਼ਲ ਮੀਡੀਆ ਤੋਂ ਕੋਹਾਂ ਦੂਰ ਸੀ ਪਰ ਪੜ੍ਹਾਈ ਦੇ ਸਬੰਧੀ ਜ਼ਰੂਰ ਵਰਤੋਂ ਕਰਦੀ ਸੀ। ਪਿੰ੍ਸੀਪਲ ਚਰਨਜੀਤ ਕੌਰ ਨੇ ਮਨਪ੍ਰਰੀਤ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ।

ਖਵਾਇਸ਼ ਨੇ ਪੂਰੀ ਕੀਤੀ ਮਾਪਿਆ ਦੀ ਖਾਹਿਸ਼

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾਂ ਮਸੰਦਾ ਦੀ ਵਿਦਿਆਰਥਣ ਖਵਾਇਸ਼ ਨੇ 640/650 ਅੰਕਾਂ ਨਾਲ 98.46 ਫੀਸਦੀ ਪ੍ਰਰਾਪਤ ਕਰਕੇ ਸੂਬੇ 'ਚੋਂ 8ਵਾਂ ਤੇ ਜ਼ਿਲ੍ਹੇ 'ਚੋਂ ਦੂਸਰਾ ਸਥਾਨ ਪ੍ਰਰਾਪਤ ਕਰਕੇ ਮਾਪਿਆ ਦੀ ਖਾਹਿਸ਼ ਨੂੰ ਪੂਰਾ ਕੀਤਾ। ਖਵਾਇਸ਼ ਦੇ ਪਿਤਾ ਰਮਨ ਪੁਰੀ ਮਸਾਲਿਆ ਦੀ ਕੰਪਨੀ 'ਚ ਸੇਲਜ਼ ਮੈਨ ਤੇ ਮਾਤਾ ਨੈਨਸੀ ਪੁਰੀ ਘਰੇਲੂ ਮਹਿਲਾ ਹਨ। ਉਸ ਦੀ ਵੱਡੀ ਭੈਣ ਕਸ਼ਿਸ਼ ਨੇ ਵੀ 12ਵੀਂ ਜਮਾਤ ਦੇ ਨਤੀਜਿਆ 'ਚੋਂ 91 ਫੀਸਦੀ ਅੰਕ ਪ੍ਰਰਾਪਤ ਕੀਤੇ ਹਨ। ਖਵਾਇਸ਼ ਨੇ ਦੱਸਿਆ ਕਿ ਅਧਿਆਪਕਾਂ ਵਲੋਂ ਸਕੂਲ 'ਚ ਹੀ ਬੜੀ ਸਖਤ ਮਿਹਨਤ ਕਰਵਾਈ ਜਾਂਦੀ ਸੀ ਜਿਸ ਨੂੰ ਘਰ ਜਾ ਕੇ ਰਿਵਾਈਜ਼ ਕੀਤਾ ਜਾਂਦਾ ਸੀ ਤੇ ਵਾਧੂ ਕਲਾਸਾਂ ਵੀ ਲਾਈਆ ਜਾਂਦੀਆ ਸਨ। ਉਹ ਆਪਣੀ ਅਗਲੇਰੀ ਸਿੱਖਿਆ ਨਾਨ ਮੈਡੀਕਲ ਵਿਸ਼ੇ ਨਾਲ ਕਰ ਰਹੀ ਹੈ। ਉਹ ਸਾਇੰਸ ਵਿਸ਼ੇ ਤੇ ਗਣਿਤ ਵਿਸ਼ੇ ਦੇ ਸ਼ੰਕੇ ਯੂ-ਟਿਊਬ ਰਾਹੀਂ ਦੂਰ ਕਰਦੀ ਸੀ। ਉਹ ਰੋਜ਼ਾਨਾ 4 ਘੰਟੇ ਪੜ੍ਹਾਈ ਕਰਦੀ ਸੀ ਤੇ ਪ੍ਰਰੀਖਿਆਵਾਂ ਦੇ ਦਿਨਾਂ 'ਚ ਸਾਰਾ ਦਿਨ ਹੀ ਪੜ੍ਹਾਈ ਕਰਦੀ ਸੀ।

ਤਨਵੀ ਜਾਣਾ ਚਾਹੁੰਦੀ ਹੈ ਸਿਵਲ ਸਰਵਿਸਿਜ਼ 'ਚ

ਐੱਸਪੀ ਪ੍ਰਰਾਈਮ ਸਕੂਲ ਦੀ ਵਿਦਿਆਰਥਣ ਤਨਵੀ ਨੇ 639/650 ਅੰਕਾਂ ਨਾਲ ਸੂਬੇ ਭਰ 'ਚੋਂ ਨੌਂਵਾਂ ਤੇ ਜ਼ਿਲ੍ਹੇ 'ਚੋਂ ਤੀਸਰਾ ਸਥਾਨ ਪ੍ਰਰਾਪਤ ਕੀਤਾ। ਉਹ ਅਗਲੇਰੀ ਸਿੱਖਆ ਆਰਟਸ ਵਿਸ਼ੇ ਨਾਲ ਕਰ ਰਹੀ ਤੇ ਭਵਿੱਖ 'ਚ ਆਈਏਐਸ ਅਧਿਕਾਰੀ ਬਣਨਾ ਚਾਹੁੰਦੀ ਹੈ। ਤਨਵੀ ਦੇ ਪਿਤਾ ਸੁਖਦੇਵ ਕੁਮਾਰ ਮਕੜ ਹਸਪਤਾਲ 'ਚ ਪ੍ਰਬੰਧਕੀ ਵਿਭਾਗ 'ਚ ਕੰਮ ਕਰਦੇ ਹਨ ਤੇ ਮਾਤਾ ਰਿਤੂ ਘਰੇਲੂ ਮਹਿਲਾ ਹਨ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਅੰਕ ਵਧੀਆ ਆਉਣਗੇ ਪਰ ਇਹ ਉਮੀਦ ਨਹੀਂ ਸੀ ਕਿ ਮੈਰਿਟ ਸੂਚੀ 'ਚ ਨਾਂਅ ਆਵੇਗਾ। ਉਸ ਨੇ ਕਿਹਾ ਕਿ ਪੂਰਾ ਸਾਲ ਪੜ੍ਹਾਈ ਟੀਚਾ ਮਿੱਥ ਕੇ ਕੀਤੀ। ਪੜ੍ਹਾਈ ਦੌਰਾਨ ਕੋਈ ਵੀ ਟਾਪਿਕ ਅਜਿਹਾ ਨਹੀਂ ਸੀ ਕਿ ਜਿਸ ਨੂੰ ਛੱਡਿਆ ਹੋਵੇ। ਸਾਰੇ ਵਿਸ਼ੇ ਬੜੇ ਧਿਆਨ ਨਾਲ ਪੜ੍ਹੇ ਤੇ ਰਿਵਾਈਜ਼ ਕੀਤੇ ਤੇ ਪ੍ਰਰੀਖਿਆ ਦੌਰਾਨ ਸਾਰੇ ਵਿਸ਼ਿਆ ਨੂੰ ਸਮਾਂ ਦਿੱਤਾ। ਤਨਵੀ ਨੂੰ ਪੜ੍ਹਾਈ ਦੇ ਨਾਲ ਨਾਸ ਡਾਂਸ ਤੇ ਡਰਾਇੰਗ ਦਾ ਵੀ ਸ਼ੌਕ ਹੈ।

ਅਧਿਆਪਕ ਵਜੋਂ ਕਰੀਅਰ ਬਣਾਉਣਾ ਚਾਹੁੰਦੀ ਹੈ ਪਿੰਕੀ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੰਧਾਵਾਂ ਮਸੰਦਾ ਦੀ ਵਿਦਿਆਰਥਣ ਪਿੰਕੀ ਨੇ 637/650 ਅੰਕਾ ਨਾਲ ਜ਼ਿਲ੍ਹੇ 'ਚੋਂ 5ਵਾਂ ਸਥਾਨ ਪ੍ਰਰਾਪਤ ਕੀਤਾ। ਪਿੰਕੀ ਦੇ ਪਿਤਾ ਸ਼ੰਕਰ ਦੱਤ ਲੁਧਿਆਣਾ ਦੇ ਲੋਧੀ ਕਲੱਬ 'ਚ ਬਤੌਰ ਹੋਟਲ ਮੈਨੇਜਮੈਂਟ ਤੇ ਮਾਤਾ ਲਕਸ਼ਮੀ ਦੇਵੀ ਘਰੇਲੂ ਮਹਿਲਾ ਹਨ। ਉਹ ਆਪਣੀ ਪ੍ਰਰਾਪਤੀ ਦਾ ਸਿਹਰਾ ਪਿੰ੍ਸੀਪਲ ਦਿਲਬੀਰ ਕੌਰ, ਅਧਿਆਪਕਾਂ ਤੇ ਮਾਪਿਆ ਸਿਰ ਬਣਦੀ ਹੈ। ਪਿੰਕੀ ਨੇ ਕਿਹਾ ਕਿ ਅਧੀਆਪਕਾਂ ਨੇ ਬਹੁਤ ਮਿਹਨਤ ਕਰਵਾਈ ਪਰ ਫਿਰ ਵੀ ਜੇ ਕਰ ਕੋਈ ਸ਼ੰਕਾਂ ਹੁੰਦਾ ਤਾਂ ਉਸ ਲਈ ਵਿਸ਼ੇਸ਼ ਸਮਾਂ ਦਿੰਦੇ ਸਨ। ਉਹ ਵੀ ਆਪਣੇ ਅਧਿਆਪਕਾਂ ਵਾਂਗ ਹੀ ਅਧਿਆਪਕ ਵਜੋਂ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਉਹ ਅਗਲੇਰੀ ਸਿੱਖਿਆ ਮੈਡੀਕਲ ਵਿਸ਼ੇ ਨਾਲ ਪ੍ਰਰਾਪਤ ਕਰ ਰਹੀ ਹੈ। ਪਿੰਕੀ ਨੇ ਦੱਸਿਆ ਕਿ ਉਹ ਸਕੂਲ ਤੋਂ ਇਲਾਵਾ ਰੋਜ਼ਾਨਾ 4-5 ਘੰਟੇ ਪੜ੍ਹਾਈ ਕਰਦੀ ਸੀ।

ਜਸਅੰਮਿ੍ਤ ਬਣਨਾ ਚਾਹੁੰਦੀ ਹੈ ਆਈਏਐਸ ਅਧਿਕਾਰੀ

ਦੋਆਬਾ ਖਾਲਸਾ ਮਾਡਲ ਸਕੂਲ ਲਾਡੋਵਾਲੀ ਰੋਡ ਦੀ ਵਿਦਿਆਰਥਣ ਜਸਅੰਮਿ੍ਤ ਕੌਰ ਪੁੱਤਰੀ ਜਗਦੀਪ ਸਿੰਘ ਤੇ ਕੁਲਜੀਤ ਕੌਰ ਨੇ ਪੀਐਸਈਬੀ ਦਸਵੀਂ ਪ੍ਰਰੀਖਿਆ 'ਚੋਂ 650 ਵਿਚੋਂ 631 ਅੰਕਾਂ ਨਾਲ 97.8 ਫੀਸਦੀ ਪ੍ਰਰਾਪਤ ਕਰਕੇ ਸੂਬੇ 'ਚੋਂ 17ਵਾਂ ਤੇ ਜ਼ਿਲ੍ਹੇ 'ਚੋਂ 10ਵਾਂ ਸਥਾਨ ਪ੍ਰਰਾਪਤ ਕੀਤਾ। ਉਸ ਦੇ ਪਿਤਾ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਖਰੀਦ-ਵੇਚ ਦਾ ਕੰਮ ਤੇ ਮਾਤਾ ਘਰੇਲੂ ਮਹਿਲਾ ਹਨ। ਉਹ ਅਗਲੇਰੀ ਸਿੱਖਿਆ ਆਰਟਸ ਵਿਸ਼ੇ ਨਾਲ ਮੈਥ ਤੇ ਇਕਨਾਮਿਕਸ ਵਿਸ਼ੇ ਨਾਲ ਪ੍ਰਰਾਪਤ ਕਰ ਰਹੀ ਹੈ। ਉਹ ਭਵਿੱਖ 'ਚ ਆਈਏਐਸ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨੀ ਚਾਹੰਦੀ ਹੈ। ਉਹ ਹੁਣ ਤੱਕ ਹਰ ਜਮਾਤ 'ਚੋਂ ਅਵਲ ਰਹਿੰਦੀ ਸੀ। ਸੋਸ਼ਲ ਮੀਡੀਆ ਤੋਂ ਹਮੇਸ਼ਾ ਦੂਰ ਰਹਿੰਦੀ ਸੀ ਤੇ ਸਿੱਖਿਆ ਸਬੰਧੀ ਹੀ ਯੂ-ਟਿਊਬ ਦੀ ਵਰਤੋਂ ਕਰਦੀ ਸੀ। ਉਸ ਨੂੰ ਡਰਾਇੰਗ ਦੇ ਨਾਲ-ਨਾਲ ਨੇਲ ਪੇਂਟ ਕਰਨ ਦਾ ਵੀ ਸ਼ੌਕ ਹੈ। ਉਹ ਆਪਣੇ ਸਾਥੀਆਂ ਨੂੰ ਇਕਾਗਰਤਾ ਤੇ ਸਖਤ ਮਿਹਨਤ ਕਰਨ ਦਾ ਸੁਨੇਹਾ ਦਿੰਦੀ ਹੈ। ਮੈਨੇਜਿੰਗ ਕਮੇਟੀ ਦੇ ਪ੍ਰਧਾਰ ਬੀਰ ਸਿੰਘ, ਮੈਨੇਜਰ ਜਸਜੀਤ ਸਿੰਘ ਰਾਏ ਤੇ ਪਿੰ੍ਸੀਪਲ ਨੀਲਮ ਕੌਰ ਬੈਂਸ ਨੇ ਵਿਦਿਆਰਥਣ ਜਸਅੰਮਿ੍ਤ ਕੌਰ, ਉਸ ਦੇ ਮਾਪਿਆ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

ਜਸਪ੍ਰਰੀਤ ਇੰਜੀਨੀਅਰ ਬਣ ਕੇ ਕਰਨਾ ਚਾਹੁੰਦੀ ਹੈ ਦੇਸ਼ ਦੀ ਸੇਵਾ

ਸਰਕਾਰੀ ਕੰਨਿਆ ਸੀਨੀਅਰ ਸਮਾਰਟ ਸਕੂਲ ਸ਼ੰਕਰ ਦੀ ਵਿਦਿਆਰਥਣ ਜਸਪ੍ਰਰੀਤ ਕੌਰ ਪੁੱਤਰੀ ਸਤਨਾਮ ਤੇ ਮਨਜੀਤ ਕੌਰ ਨੇ 634/650 ਅੰਕਾਂ ਨਾਲ 97.54 ਫੀਸਦੀ ਪ੍ਰਰਾਪਤ ਕਰਕੇ ਸੂਬੇ 'ਚੋਂ 14ਵਾਂ ਤੇ ਜ਼ਿਲ੍ਹੇ 'ਚੋਂ 7ਵਾਂ ਸਥਾਨ ਪ੍ਰਰਾਪਤ ਕੀਤਾ। ਉਹ ਆਪਣੀ ਅਗਲੇਰੀ ਸਿੱਖਿਆ ਨਾਨ ਮੈਡੀਕਲ ਵਿਸ਼ੇ ਨਾਲ ਪ੍ਰਰਾਪਤ ਕਰ ਰਹੀ ਹੈ। ਉਸ ਦੇ ਪਿਤਾ ਸਕਿਉਰਿਟੀ ਗਾਰਡ ਤੇ ਮਾਤਾ ਘਰੇਲੂ ਮਹਿਲਾ ਹਨ। ਉਹ ਸਕੂਲ ਤੋਂ ਇਲਾਵਾ 4-5 ਘੰਟੇ ਰੋਜ਼ਾਨਾਂ ਪੜ੍ਹਾਈ ਕਰਦੀ ਸੀ। ਉਹ ਸੈਲਫ ਸਟੱਡੀ ਕਰਦੀ ਸੀ। ਉਸ ਦਾ ਪੰਸਦੀਦਾ ਵਿਸ਼ਾ ਗਣਿਤ ਹੈ। ਉਸ ਨੂੰ ਵਿਹਲੇ ਸਮੇਂ ਸੈਰ-ਸਪਾਟਾ ਕਰਨ ਦਾ ਸ਼ੌਕ ਹੈ। ਸੋਸ਼ਲ ਮੀਡੀਏ ਰਾਹੀਂ ਤਰੋ-ਤਾਜ਼ਾ ਹੋਣ ਲਈ ਦਿਨ 'ਚ 25-30 ਮਿੰਟ ਵਰਤੋਂ ਕਰਦੀ ਸੀ। ਪੜ੍ਹਾਈ 'ਚ ਕੋਈ ਸਮੱਸਿਆ ਆਉਂਦੀ ਸੀ ਤਾਂ ਅਧਿਆਪਕਾਂ ਤੋਂ ਸਮਝ ਲੈਂਦੀ ਸੀ। ਸੰਸਥਾ ਦੇ ਸਾਰੇ ਹੀ ਅਧਿਆਪਕ ਬੜੇ ਮਦਦਗਾਰ ਸਨ। ਉਹ ਆਪਣੇ ਵਿਦਿਆਰਥੀ ਸਾਥੀਆਂ ਨੂੰ ਹਮੇਸ਼ਾ ਪੜ੍ਹਾਈ ਲਈ ਸਮਾਂਸਾਰਨੀ ਤੇ ਇਕਾਗਰਤਾ ਨਾਲ ਪੜ੍ਹਨ ਦਾ ਸੁਨੇਹਾ ਦਿੰਦੀ ਹੈ। ਪਿ੍ਰੰਸੀਪਲ ਦਮਨਜੀਤ ਕੌਰ ਤੇ ਅਧਿਆਪਕਾਂ ਨੇ ਜਸਪ੍ਰਰੀਤ ਕੌਰ ਨੂੰ ਮੈਰਿਟ ਸੂਚੀ 'ਚ ਆਉਣ 'ਤੇ ਵਧਾਈ ਦਿੱਤੀ ਤੇ ਭਵਿਖ ਲਈ ਸ਼ੁੱਭਇੱਛਾਵਾਂ ਦਿੱਤੀਆਂ।